ਅੰਮ੍ਰਿਤਸਰ, 26 ,ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਦੀਆਂ ਪ੍ਰਮੁੱਖ ਔਰਤਾਂ ਦੀ ਸੰਸਥਾ ਫੁਲਕਾਰੀ ਵੱਲੋਂ ਸੀ:ਆਈ:ਆਈ ਦੇ ਸਹਿਯੋਗ ਨਾਲ
ਲੋਹਗੜ, ਵਾਲਮੀਕਿ ਮੁਹੱਲਾ, ਬੰਗਲਾ ਬਸਤੀ ਅਤੇ ਵੱਲਾ ਮੰਡੀ ਵਿਖੇ ਲੋੜਵੰਦਾਂ ਵਿੱਚ ਰਾਸ਼ਨ, ਮਾਸਕ, ਸੈਨੀਟਾਈਜਰ ਅਤੇ ਸਫਾਈ ਕਿੱਟਾਂ ਵੰਡੀਆਂ ਗਈਆਂ।
ਫੁਲਕਾਰੀ ਦੀ ਪ੍ਰਧਾਨ ਨਿਧੀ ਸਿਧਵਾਨੀ ਨੇ ਕਿਹਾ ਕਿ ਫੁਲਕਾਰੀ ਕੈਨ ਸੰਸਥਾ ਕੋਵਿਡ 19 ਮਹਾਂਮਾਰੀ ਦੌਰਾਨ ਲਗਾਤਾਰ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਪ੍ਰਵਾਸੀ ਮਜਦੂਰਾਂ, ਦਿਹਾੜੀਦਾਰਾਂ ਵਿੱਚ ਸੁੱਕਾ ਰਾਸ਼ਨ ਅਤੇ ਲੰਗਰ ਵੰਡ ਰਹੀ ਹੈ ਅਤੇ ਅੱਜ ਫੁਲਕਾਰੀ ਵੱਲੋਂ ਲੋਹਗੜ ਦੀਆਂ ਝੁੱਗੀਆਂ ਵਿਖੇ 90 ਪਰਿਵਾਰਾਂ ਨੂੰ, ਵਾਲਮੀਕਿ ਮੁਹੱਲਾ 50 ਪਰਿਵਾਰਾਂ, ਬੰਗਲਾ ਬਸਤੀ ਵਿਖੇ 440 ਅਤੇ ਵੱਲਾ ਮੰਡੀ ਦੀਆਂ ਝੁੱਗੀਆਂ ਵਿਖੇ 120 ਪਰਿਵਾਰਾਂ ਨੂੰ ਰਾਸ਼ਨ, ਸਫਾਈ ਕਿੱਟਾਂ, ਮਾਸਕ ਅਤੇ ਹੋਰ ਜਰੂਰੀ ਸਮਾਨ ਦੀ ਵੰਡ ਕੀਤੀ ਗਈ।ਉਨਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਫਰੰਟਲਾਈਨ ਵਿਖੇ ਕੰਮ ਕਰ ਰਹੇ ਯੋਧਿਆਂ ਨੂੰ ਪੀ:ਪੀ:ਈ ਕਿੱਟਾਂ, ਸਫਾਈ ਕਰਮਚਾਰੀਆਂ ਨੂੰ ਸਫਾਈ ਕਿੱਟਾਂ ਅਤੇ ਮਜਦੂਰਾਂ ਵਿੱਚ ਮੁੜ ਵਰਤੋਂਯੋਗ ਮਾਸਕ ਅਤੇ ਡਿਸਪੈਂਸਰੀਆਂ ਵਿੱਚ ਇਨਫਰਾਰੈਡ ਥਰਮਾਮੀਟਰ ਅਤੇ ਸੈਨੀਟਾਈਜ਼ਰ ਦੀ ਵੰਡ ਵੀ ਕੀਤੀ।
ਫੁਲਕਾਰੀ ਦੀ ਮੈਂਬਰ ਦੀਪਾ ਸਵਾਨੀ ਨੇ ਕਿਹਾ ਕਿ ਸਾਡੀ ਸੰਸਥਾ ਦੇ ਮੈਂਬਰ ਇਸ ਦੁੱਖ ਦੀ ਘੜੀ ‘ਚ ਲੋਕਾਂ ਦੇ ਨਾਲ ਹਨ ਅਤੇ ਜਦੋਂ ਤੱਕ ਇਹ ਸੰਕਟ ਟਲ ਨਹੀਂ ਜਾਂਦਾ ਉਹ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾਉਂਦੇ ਰਹਿਣਗੇ। ਫੁਲਕਾਰੀ ਦੀ ਸੰਸਥਾਪਕ ਪ੍ਰਨੀਤ ਬੱਬਰ ਨੇ ਕਿਹਾ ਸਾਡੀ ਸੰਸਥਾ ਵੱਲੋਂ ਸਰਕਾਰੀ ਵੱਲੋਂ ਬਣਾਏ ਗਏ ਕੁਆਰਟੀਨ ਕੇਂਦਰਾਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਗਈ ਹੈ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਾਤਾ ਕੌਲਾਂ ਜੀ ਭਲਾਈ ਕੇਂਦਰ, ਫਤਿਹਗੜ ਚੂੜੀਆਂ ਰੋਡ ਵਿਖੇ ਵਿਧਵਾਵਾਂ ਨੂੰ ਜਰੂਰੀ ਸਮਾਨ ਅਤੇ ਸਫਾਈ ਕਿੱਟਾਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਫੁਲਕਾਰੀ ਦੀ ਮੈਂਬਰ ਆਰਤੀ ਖੰਨਾ, ਡਾ, ਰਸ਼ਮੀ ਵਿਜ, ਪ੍ਰਿਯੰਕਾ ਗੋਇਲ, ਨੇਹਾ ਸ਼ਰਮਾ ਤੇ ਡਾ: ਰਿਚਾ ਸ਼ਰਮਾ ਵੀ ਹਾਜ਼ਰ ਸਨ।
Punjab Post Daily Online Newspaper & Print Media