Saturday, July 4, 2026

ਸਮਾਜ ਸੇਵੀ ਪੂਨਮ ਕਾਂਗੜਾ ਨੇ ਪੋਤਰੇ ਦੇ ਜਨਮ ਦਿਨ ‘ਤੇ 200 ਪਰਿਵਾਰਾਂ ਨੂੰ ਦਿੱਤਾ ਰਾਸ਼ਨ

ਲੌਂਗੋਵਾਲ, 27 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਬੰਦ ਦੌਰਾਨ ਲਗਾਤਾਰ ਪਿਛਲੇ 2 ਮਹੀਨੇ ਤੋਂ ਲੋੜਵੰਦਾਂ ਦੀ ਨਿਰੰਤਰ

ਰਾਸ਼ਨ, ਦਵਾਈਆਂ ਅਤੇ ਹੋਰ ਵੀ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੇ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਅਤੇ ਮੁੱਖ ਸਰਪ੍ਰਸਤ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋ ਇੱਕ ਹੋਰ ਵੱਡਾ ਉਪਰਾਲਾ ਕਰਦਿਆਂ ਅਪਣੇ ਪੋਤਰੇ ਗੁਰਸ਼ਬਦ ਕਾਂਗੜਾ ਸਪੁੱਤਰ ਸਾਜਨ ਕਾਂਗੜਾ ਦਾ ਪਹਿਲਾ ਜਨਮ ਦਿਨ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਦੁੱਧ ਅਤੇ ਹਰੀਆਂ ਸਬਜ਼ੀਆਂ ਵੰਡ ਕੇ ਮਨਾਇਆ।
              ਗੌਰਤਲਬ ਹੈ ਕਿ ਸ਼੍ਰੀਮਤੀ ਪੂਨਮ ਕਾਂਗੜਾ ਇਸ ਤੋਂ ਪਹਿਲਾਂ ਲਾਕਡਾਉਨ ਦੌਰਾਨ ਲਗਭਗ 5500 ਤੋਂ ਵੀ ਵੱਧ ਲੋੜਵੰਦ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾ ਚੁੱਕੇ ਹਨ।ਜਿਸ ਦੀ ਪੰਜਾਬ ਭਰ ਵਿੱਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।
                ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਉਹ ਕਰੀਬ 22 ਸਾਲਾਂ ਤੋਂ ਅਪਣੇ ਪਤੀ ਦਲਿਤ ਨੇਤਾ ਦਰਸ਼ਨ ਸਿੰਘ ਕਾਂਗੜਾ ਨਾਲ ਮਿਲ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਜੁੱਟੇ ਹੋਏ ਹਨ।ਇਸ ਮੌਕੇ ਸ਼੍ਰੀਮਤੀ ਪੂਨਮ ਕਾਂਗੜਾ ਦੇ ਪਰਿਵਾਰਕ ਮੈਂਬਰਾਂ ਵਿੱਚ ਉਨ੍ਹਾਂ ਦੇ ਪਤੀ ਦਰਸ਼ਨ ਸਿੰਘ ਕਾਂਗੜਾ, ਵਿਕਾਸਦੀਪ ਕਾਂਗੜਾ, ਰਾਜਨ ਕਾਂਗੜਾ, ਸਾਜਨ ਕਾਂਗੜਾ (ਤਿੰਨੇ ਸਪੁੱਤਰ) ਅਰਾਧਨਾ ਕਾਂਗੜਾ ਅਤੇ ਨੇਹਾ ਕਾਂਗੜਾ (ਦੋਵੇਂ ਨੂੰਹਾ) ਤੋਂ ਇਲਾਵਾ ਪੋਤਰਾ ਗੁਰਸ਼ਬਦ ਕਾਂਗੜਾ ਹਾਜ਼ਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …