Thursday, August 20, 2026

3 ਕੋਰੋਨਾ ਪੀੜਤ ਮਰੀਜ ਘਰਾਂ ਨੂੰ ਪਰਤੇ- ਜਿਲ੍ਹੇ ਵਿੱਚ ਹੁਣ 08 ਐਕਟਿਵ ਕੋਰੋਨਾ ਪੀੜਤ ਮਰੀਜ਼

ਗੁਰਦਾਸਪੁਰ, 28 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਪੀੜਤ 11 ਐਕਟਿਵ ਮਰੀਜਾਂ ਵਿਚੋਂ ਅੱਜ 03 ਕੋਰੋਨਾ ਵਾਇਰਸ ਪੀੜਤ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਤੋਂ 02 ਅਤੇ ਬਟਾਲਾ ਤੋਂ 01 ਵਿਅਕਤੀ ਨੂੰ ਘਰ ਭੇਜਿਆ ਗਿਆ ਹੈ। ਇਸ ਤਰਾਂ ਹੁਣ ਜਿਲੇ ਵਿਚ 08 ਐਕਟਿਵ ਕੋਰੋਨਾ ਪੀੜਤ ਮਰੀਜ਼ ਹਨ।
             ਸਿਵਲ ਸਰਜਨ ਨੇ ਦੱਸਿਆ ਕਿ ਧਾਰੀਵਾਲ ਅਤੇ ਬਟਾਲਾ ਵਿਖੇ ਅਧਿਕਾਰੀਆਂ ਨੇ ਘਰਾਂ ਨੂੰ ਪਰਤ ਰਹੇ ਮਰੀਜਾਂ ਨੂੰ ਸਨਮਾਨਿਤ ਕੀਤਾ ਤੇ ਘਰ ਜਾ ਰਹੇ ਵਿਅਕਤੀਆਂ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਦੇ ਰਹਿਣ ਅਤੇ ਖਾਣੇ ਦੇ ਬਹੁਤ ਵਧੀਆਂ ਇੰਤਜ਼ਾਮ ਕੀਤੇ ਹੋਏ ਸਨ, ਜਿਸ ਲਈ ਉਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ।ਚੇਅਰਮੈਨ ਮਨੀ ਗਿੱਲ, ਪ੍ਰਧਾਨ ਦੁੱਗਲ, ਬਲਦੇਵ ਸਿੰਘ ਐਸ.ਡੀ.ਓ, ਰਜਿੰਦਰ ਅਰੋੜਾ ਐਸ.ਐਮ.ਓ ਧਾਰੀਵਾਲ ਤੇ ਡਾ. ਕਲੇਰ ਆਦਿ ਹਾਜ਼ਰ ਸਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਜ਼ਿਲੇ ਅੰਦਰ 136 ਕੋਰੋਨਾ ਪੀੜਤਾਂ ਵਿਚੋਂ 03 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ।125 ਮਰੀਜ ਠੀਕ ਹੋਣ ‘ਤੇ ਘਰ ਭੇਜੇ ਗਏ ਹਨ (119 ਠੀਕ ਹੋਏ ਹਨ, 06 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)। ਜਿਲੇ ਅੰਦਰ ਐਕਟਿਵ 08 ਕੋਰੋਨਾ ਪੀੜਤ ਹਨ।ਉਨਾਂ ਵਿੱਚ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ।ਇਸ ਤਰਾਂ ਹੁਣ 02 ਪੀੜਤ ਧਾਰੀਵਾਲ ਅਤੇ 06 ਪੀੜਤ ਬਟਾਲਾ ਵਿਖੇ ਰੱਖੇ ਗਏ ਹਨ।
                ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਕੁਲ 3009 ਸ਼ੱਕੀ ਮਰੀਜਾਂ ਵਿਚੋਂ 2670 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਸੀ, ਜਿਸ ਵਿਚ 136 ਕੋਰੋਨਾ ਵਾਇਰਸ ਪੀੜਤ, 199 ਪੈਂਡਿੰਗ ਅਤੇ 04 ਸੈਂਪਲ ਰਿਜੈਕਟ ਕੀਤੇ ਗਏ ਹਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …