Thursday, September 10, 2026

ਨਸ਼ਿਆਂ ਦੇ ਖਾਤਮੇ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ – ਢੋਟ, ਸ਼ਰਮਾ

ਵਾਲਮੀਕਿ ਮੁਹੱਲੇ ਵਿਚ ਲੰਗਰ ਵਰਤਾਉਂਦੇ ਹੋਏ ਥਾਣਾ ਸੁਲਤਾਨਵਿੰਡ ਦੇ ਇੰਚਾਰਜ ਅਰੁਣ ਸ਼ਰਮਾ, ਕੌਂਸਲਰ ਅਮਰਬੀਰ ਸਿੰਘ ਢੋਟ, ਬਿੱਟੂ ਸ਼ਾਹ, ਮਨਮੋਹਨ ਸਿੰਘ ਤੇ ਹੋਰ।
ਵਾਲਮੀਕਿ ਮੁਹੱਲੇ ਵਿਚ ਲੰਗਰ ਵਰਤਾਉਂਦੇ ਹੋਏ ਥਾਣਾ ਸੁਲਤਾਨਵਿੰਡ ਦੇ ਇੰਚਾਰਜ ਅਰੁਣ ਸ਼ਰਮਾ, ਕੌਂਸਲਰ ਅਮਰਬੀਰ ਸਿੰਘ ਢੋਟ, ਬਿੱਟੂ ਸ਼ਾਹ, ਮਨਮੋਹਨ ਸਿੰਘ ਤੇ ਹੋਰ।

ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਵਾਲਮੀਕਿ ਮੁਹੱਲਾ ਗੁਰੂ ਰਾਮਦਾਸ ਨਗਰ ਸੁਲਤਾਨਵਿੰਡ ਰੋਡ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਉਘੇ ਸਮਾਜ ਸੇਵਕ ਬਿੱਟੂ ਸ਼ਾਹ ਵੱਲੋਂ ਸਮੂੰਹ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਏ ਗਏ। ਇਸ ਮੌਕੇ ਥਾਣਾ ਸੁਲਤਾਨਵਿੰਡ ਦੇ ਐਸ.ਐਚ.ਓ. ਇੰਸਪੈਕਟਰ ਅਰੁਣ ਸ਼ਰਮਾਂ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜ਼ਿਲ੍ਹਾ ਪ੍ਰਧਾਨ ਕੌਂਸਲਰ ਅਮਰਬੀਰ ਸਿੰਘ ਢੋਟ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਲੰਗਰ ਵਰਤਾਉਣ ਦਾ ਸ਼ੁਭ ਆਰੰਭ ਕਰਦੇ ਹੋਏ ਲੰਗਰ ਵਰਤਾਉਣ ਦੀ ਸੇਵਾ ਕੀਤੀ। ਇਸ ਮੌਕੇ ਢੋਟ ਅਤੇ ਅਰੁਣ ਸ਼ਰਮਾਂ ਨੇ ਕਿਹਾ ਕਿ ਅੱਜਕੱਲ੍ਹ ਜਿਸ ਤਰ੍ਹਾਂ ਸਮਾਜ ਵਿਚ ਸਮਾਜਿਕ ਬੁਰਾਈਆਂ ਦਾ ਬੋਲ ਬਾਲਾ ਹੈ ਅਤੇ ਇਹ ਕੁਰੀਤੀਆਂ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ ਸਾਨੂੰ ਲੋੜ ਹੈ ਭਗਵਾਨ ਵਾਲਮੀਕਿ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾਂ ਕਰਨ ਲਈ ਅੱਗੇ ਆਉਣ ਅਤੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜੰਗੀ ਪੱਧਰ ਤੇ ਲੜਾਈ ਲੜ੍ਹਨ। ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਬੂਟਾ, ਸਾਬਕਾ ਕੌਂਸਲਰ ਜਸਪਾਲ ਸਿੰਘ ਕਪੂਰ, ਫੈਡਰੇਸ਼ਨ ਆਗੂ ਮਨਮੋਹਨ ਸਿੰਘ ਲਾਟੀ, ਸਤਪਾਲ ਸਿੰਘ ਰਾਜੂ, ਵਸਨੀਕ ਸਿੰਘ ਚਾਵਲਾ, ਸੈਂਟਰੀ ਇੰਸਪੈਕਟਰ ਵਿਜੇ ਗਿੱਲ, ਲੱਕੀ ਭੱਟੀ, ਰਮਨ ਪ੍ਰੀਤ ਸਿੰਘ ਤੁੰਗਾ, ਨਵਦੀਪ ਸਿੰਘ ਲਵਲੀ, ਚਰਨਜੀਤ ਸਿੰਘ, ਵਿਕਰਮ ਮੱਟੂ, ਰਾਜਵਿੰਦਰ ਸਿੰਘ ਬੇਦੀ, ਪਰਮਜੀਤ ਸਿੰਘ ਮੱਟੂ, ਚਿਮਨ ਲਾਲ ਛਾਬੜਾ, ਵਿਕਰਮ ਨਿੱਕਾ, ਗੋਤਮ ਭੱਟੀ, ਬਲਵਿੰਦਰ ਪੱਲੂ, ਰੈਬੋ ਭੱਟੀ ਆਦਿ ਹਾਜ਼ਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply