
ਅੰਮ੍ਰਿਤਸਰ 12 ਅਕਟੂਬਰ (ਸੁਖਬੀਰ ਸਿੰਘ) – ‘ਵਿਸ਼ਵ ਆਰਥੋਪੈਡਿਕ ਦਿਹਾੜੇ’ ਮੌਕੇ ਅਮਨਦੀਪ ਹਸਪਤਾਲ ਦੇ ਡਾਕਟਰਾਂ ਅਤੇ ਹਸਪਤਾਲ ਦੇ ਸਟਾਫ, ਮੈਡੀਕਲ ਕਾਲੇਜ ਦੇ ਡਾਕਟਰਾਂ, ਖਿਡਾਰੀਆਂ, ਵਦਿਆਰਥੀਆਂ ਅਤੇ ਹੋਰਨਾਂ ਨਾਲ ਜੋੜਾਂ ਦੇ ਦਰਦ ਨਾਲ ਪੀੜਿਤ ਆਪਰੇਸ਼ਨ ਤੋ ਪਹਿਲਾਂ ਠੀਕ ਹੋਏ 10 ਮਰੀਜਾਂ ਨੇ ਤੜਕੇ ਰੋਜਾਨਾ ਚਲਣ ਵਾਲਿਆਂ ਦੇ ਨਾਲ ਮਿਲ ਕੇ ਲੰਮੀ ਸੈਰ ਕਰਕੇ, ਇਸ ਦਿਹਾੜੇ ਨੂੰ ਮਨਾਇਆ। ਇਸ ਸੈਰ ਦਾ ਉਦੇਸ਼ ਸੀ ਲੋਕਾਂ ਵਿਚ ਰੋਜਾਨਾ ਚਲਣ ਦੇ ਮਹਤਵਪੂਰਣ ਫਾੲਦਿਆਂ ਨੂੰ ਪੇਸ ਕਰਨ ਅਤੇ ਇਸ ਜਾਗਰੂਕਤਾ ਨਾਲ ਲੋਕਾਂ ਦੇ ਜੋੜਾਂ ਦੀ ਸਿਹਤ ਦੀ ਦੇਖਭਾਲ ਦੇ ਬਾਰੇ ਵਿਚ ਜਾਣੂ ਕਰਵਾਉਣਾ ਸੀ। ਇਸ ਸੈਰ ਵਿਚ ਸਲੇਟੀ ਰੰਗ ਦੀ ਟੀ-ਸ਼ਰਟ ਪਹਿਣ ਕੇ ਲੋਕਾਂ ਅਤੇ ਡਾਕਟਰਾਂ ਨੇ ਵਧ-ਚੜ ਕੇ ਹਿੱਸਾ ਲਿਆ ਜਿਸ ਨੂੰ ਇੰਮਪਰੂਵਮੈਟ ਟਰਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਨੇ ਹਰੀ ਝੰਡੀ ਦਿਖਾਈ। ਅਮਨਦੀਪ ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਅਵਤਾਰ ਸਿੰਘ, ਹਸਪਾਤਲ ਦੀ ਡਾੲਰੈਕਟਰ ਅਤੇ ਡਾ. ਅਮਨਦੀਪ ਕੌਰ, ਡਾ. ਰਵੀ ਮਹਾਜਨ, ਡਾ. ਪਰਲਾਦ ਦੁਗਲ, ਡਾ.ਨਵਜੋਤ ਸਿੰਘ, ਡਾ. ਰਵੀ ਕਾਂਤ, ਡਾ. ਰਾਜੀਵ ਮਹਿਰਾ, ਡਾ. ਕੰਵਰ, ਡਾ. ਸ਼ਾਬਾਜ਼, ਡਾ. ਸੋਨਾਲੀ ਸੋਨੀ, ਡਾ. ਪਰਮਜੀਤ ਸਿੰਘ ਦੇ ਨਾਲ ਮਸਹੂਰ ਇੰਟਰਨੈਸ਼ਨਲ ਹਾਕੀ ਖਿਡਾਰੀ ਸ੍ਰੀ ਬਲਵਿੰਦਰ ਸਿੰਘ ਸੰਮੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਨੇ ਇਸ ਰੈਲੀ ਵਿਚ ਹਿੱਸਾ ਲਿਆ। ਇਸ ਮੌਕੇ ਤੇ ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਸੰਬੋਧਿਤ ਕਰਦੇ ਹੋਏ ਅਮਨਦੀਪ ਹਸਪਾਤਲ ਦੇ ਡਾਇਰੈਕਟਰ ਡਾ. ਅਵਤਾਰ ਸਿੰਘ ਨੇ ਜੋੜਾਂ ਦੇ ਬਾਰੇ ਵਿਚ ਦਿਲਚਸਪ ਚੀਜਾਂ ਦਸੀਆਂ ਅਤੇ ਕਿਾ ਕਿ ਨਵੇ ਜੰਮੇ ਬਚੇ ਵਿਚ 300 ਹੱਡਿਆਂ ਪਾਇਆ ਜਾਂਦੀਆਂ ਹਨ ਜੋ ਕਿ ਬਾਦ ਵਿਚ ਘਟ ਜਾਂਦੀਆਂ ਹਨ। ਹੱਡੀਆਂ ਵਿਚ ਸਭ ਤੋ ਵੱਡੀ ਜਾਂਘ ਅਤੇ ਸਭ ਤੋ ਛੋਟੀ ਹੱਡੀ ਕੰਨ ਦੀ ਰਹਿੰਦੀ ਹੈ ਅਤੇ ਇਕ ਹਥ ਵਿਚ 27 ਹੱਡੀਆਂ ਹੁੰਦੀਆਂ ਹਨ। ਇਸ ਤੋ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜਿਆਦਾ ਮਾਤਰਾ ਵਿਚ ਨਮਕ ਅਤੇ ਖੰਡ ਹੱਡੀਆਂ ਦੇ ਲਈ ਹਾਨੀਕਾਰਕ ਅਤੇ ਸੋਡਾ ਅਤੇ ਕੋਲਡ ਡਰਿੰਕ ਦੇ ਨਾਲ ਰੋਜਾਨਾ ਸ਼ਰਾਬ ਪੀਣ ਨਾਲ ਹੱਡੀਆਂ ਕਮਜੋਰ ਹੋਣ ਤੋ ਇਲਾਵਾ ਹੱਡੀਆਂ ਨੂੰ ਜੁੜਣ ਵਿਚ ਵੀ ਜਿਆਦਾ ਸਮਾ ਲਗਦਾ ਹੈ ਅਤੇ ਕਸਰਤ ਅਤੇ ਸਾਮਾਨਯ ਭਾਰ ਨਾਲ ਸ਼ਰੀਰ ਦੀਆਂ ਹੱਡੀਆਂ ਮਜਬੂਤ ਰਹਿੰਦੀਆਂ ਹਨ। ਇਸ ਮੌਕੇ ਤੇ ਕਿਸਾਨ ਸੁਖਵਿੰਦਰ ਸਿੰਘ (75) ਅਤੇ ਦਲਜੀਤ ਸਿੰਘ (78) ਜਿਨ੍ਹਾਂ 3 ਸਾਲ ਪਹਿਲਾਂ ਜੋੜ ਬਦਵਾਏ ਸਨ ਨੇ ਕਿਹਾ ਕਿ ਉਨਤ ਸਰਜਰੀ ਦੇ ਬਾਅਦ ਉਹਨਾਂ ਨੂੰ ਨਵਾ ਜੀਵਨ ਮਿਲਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਲੜਕੀਆਂ ਦਾ ਕਾਲੇਜ ਦੇ ਰਿਟਾਇਰਡ ਪ੍ਰਿੰਸੀਪਲ ਸ੍ਰੀ ਓ.ਪੀ. ਕਾਲੀਆ ਅਤੇ ਗ੍ਰਹਿਣੀ ਪ੍ਰੇਮ ਗੋਇਨਕਾ (62) ਨੇ ਕਿਹਾ ਕਿ ਇਸ ਸਰਜਰੀ ਨਾਲ ਉਹ ਬਹੁਤ ਖੁਸ਼ ਹਨ ਕਿਉਕਿ ਉਹ ਬਾਹਰ ਅਤੇ ਘਰ ਦੇ ਸਾਰੇ ਕੰਮਕਾਜ ਆਸਾਨੀ ਨਾਲ ਕਰ ਸਕਦੇ ਹਨ।
ਤੰਦਰੂਤ ਸੈਰ ਦੇ ਬਾਅਦ ਹਸਪਤਾਲ ਵਲੋ ਟਿਰਲੀਯਮ ਮਾਲ ਦੇ ਨੇੜੇ ਅਮਨਦੀਪ ਓ.ਪੀ.ਡੀ. ਵਿਚ ਮੁਫਤ ਮੈਡੀਕਲ ਚੈਕਅਪ ਕੈਪ ਡਾ. ਅਭਿਸੇਕ ਬਾਂਸਲ ਦੀ ਨਿਗਰਾਨੀ ਵਿਚ ਲਗਾਇਆ ਗਿਆ ਜਿਥੇ 30 ਮਰੀਜਾਂ ਵਿਚ ਟਕ ਚਾਲਕ ਹਰਚਰਨ ਸਿੰਘ (63) ਅਤੇ ਸਿਕਉਰਟੀ ਗਾਰਡ ਦਵਿੰਦਰ ਸਿੰਘ (55) ਨੇ ਇਸ ਸੁਵਿਧਾ ਦਾ ਲਾਭ ਉਠਾਇਆ। ਇਸ ਤੋ ਇਲਾਵਾ ਸਥਾਨਕ ਮਾਲ ਵਿਚ ਹਸਪਤਾਲ ਵਲੋ ਮੁਫਤ ਚੈਕਅਪ ਕੁਪਨ ਵੰਡੇ ਗਏ।
Punjab Post Daily Online Newspaper & Print Media