ਰੂਪਨਗਰ, 29 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ
02 ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 2663 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ।ਇਨ੍ਹਾਂ ਵਿਚੋਂ 2123 ਦੀ ਰਿਪੋਰਟ ਨੈਗਟਿਵ, 470 ਦੀ ਰਿਪੋਰਟ ਪੈਂਡਿੰਗ, 02 ਕੇਸ ਐਕਟਿਵ ਕਰੋਨਾ ਪਾਜ਼ਟਿਵ ਅਤੇ 59 ਰਿਕਵਰ ਹੋ ਚੁੱਕੇ ਹਨ ਅਤੇ ਪਿੰਡ ਚਤਾਮਲੀ ਨਿਵਾਸੀ ਇੱਕ ਵਿਅਕਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਕੁੱਲ 62 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿੱਚੋਂ ਕਰੋਨਾ ਰਿਕਵਰ ਮਰੀਜ਼ਾਂ ਦੀ ਸੰਖਿਆ 59, ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ 02 ਅਤੇ ਚਤਾਮਲੀ ਨਿਵਾਸੀ 01 ਵਿਅਕਤੀ ਦੀ ਮੌਤ ਪਹਿਲਾਂ ਹੋ ਚੁੱਕੀ ਹੈ।
ਉਨ੍ਹਾਂ ਦਸਿਆ ਕਿ ਅਜ ਪੌਜ਼ਟਿਵ ਆਇਆ 27 ਸਾਲਾ ਵਿਅਕਤੀ ਦਿੱਲੀ ਤੋਂ ਪਰਤਿਆ ਸੀ ਜ਼ੋ ਕਿ ਨੰਗਲ ਸ਼ਹਿਰ ਨਾਲ ਸਬੰਧਤ ਹੈ।ਇਸ ਤੋਂ ਪਹਿਲਾਂ ਪੌਜਟਿਵ ਆਏ 01 ਵਿਅਕਤੀ ਜ਼ੋ ਕਿ ਡਰਾਇਵਰ ਹੈ, ਦੋਨਾਂ ਪੌਜਟਿਵ ਵਿਅਕਤੀਆਂ ਦਾ ਇਲਾਜ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਵਿਖੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸ਼ੋਸ਼ਲ ਡਿਸਟੈਂਸ ਤੇ ਮਾਸਕ ਦੀ ਵਰਤੋਂ ਵੀ ਲਾਜ਼ਮੀ ਕੀਤੀ ਜਾਵੇ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media