Sunday, August 2, 2026

ਬਠਿੰਡਾ ਜਿਲੇ ਵਿੱਚ ਇੱਕ ਹੋਰ ਕਰੋਨਾ ਮਰੀਜ਼ ਦੀ ਪੁਸ਼ਟੀ, ਐਕਟਿਵ ਕੇਸਾਂ ਦੀ ਗਿਣਤੀ 5

ਇਕ ਮਰੀਜ਼ ਠੀਕ ਹੋ ਕੇ ਪਰਤਿਆ ਘਰ

ਬਠਿੰਡਾ, 30 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿੱਚ ਅੱਜ ਇੱਕ ਹੋਰ ਕਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਅੱਜ ਪ੍ਰਾਪਤ ਦੋ ਰਿਪਰਟਾਂ ਵਿਚੋਂ ਇਕ ਪਾਜ਼ਟਿਵ ਤੇ ਇੱਕ ਨੈਗੇਟਿਵ ਆਈ ਹੈ।ਪਾਜ਼ਟਿਵ ਪਾਈ ਗਈ ਮਹਿਲਾ ਦਿੱਲੀ ਤੋਂ ਪਰਤੀ ਸੀ ਅਤੇ ਜ਼ਿਲੇ ਵਿੱਚ ਆਉਣ ਤੋਂ ਲੈ ਕੇ ਹੀ ਆਪਣੇ ਘਰ ਵਿੱਚ ਹੀ ਇਕਾਂਤਵਾਸ ਸੀ।ਉਸ ਦੇ ਪਤੀ ਦੀ ਰਿਪੋਰਟ ਨੈਗੇਟਿਵ ਆਈ ਹੈ।ਉਹ 25 ਮਈ ਨੂੰ ਦਿੱਲੀ ਤੋਂ ਵਾਪਸ ਆਈ ਸੀ ਅਤੇ ਰਾਮਾਂ ਮੰਡੀ ਦੀ ਰਹਿਣ ਵਾਲੀ ਸੀ।
               ਦੂਜੇ ਪਾਸੇ ਦੁਬਈ ਤੋਂ ਪਰਤੇ ਇਕ ਸਖ਼ਸ਼ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਕੁੱਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਇਸ ਸਖ਼ਸ਼ ਦਾ ਕਰੋਨਾ ਟੈਸਟ ਪਾਜ਼ਟਿਵ ਆਇਆ ਸੀ।ਇਸ ਤਰਾਂ ਹੁਣ ਜ਼ਿਲੇ ਵਿੱਚ 4 ਕੱਲ ਆਏ ਪਾਜ਼ਟਿਵ ਕੇਸਾਂ ਸਮੇਤ ਕੁੱਲ 5 ਐਕਟਿਵ ਕੇਸ ਹਨ।
                 ਇਸੇ ਦੌਰਾਨ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਭੇਜੇ ਗਏ 113 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …