ਉਡਾਣ ‘ਚ ਸ਼ਾਮਲ ਸਨ ਪੰਜਾਬ ਦੇ 34 ਯਾਤਰੀ
ਐਸ.ਏ.ਐਸ ਨਗਰ (ਮੋਹਾਲੀ), 31 ਮਈ (ਪੰਜਾਬ ਪੋਸਟ ਬਿਊਰੋ) – ਲੌਕਡਾਊਨ ਲਾਗੂ ਹੋਣ ਤੋਂ ਬਾਅਦ, ਯੂਕ੍ਰੇਨ ਦੇ ਕਿਯੇਵ ਸ਼ਹਿਰ ਤੋਂ ਦਿੱਲੀ ਹੁੰਦੀ ਹੋਈ ਦੂਜੀ
ਕੌਮਾਂਤਰੀ ਉਡਾਣ 31.05.2020 ਨੂੰ ਸਵੇਰੇ 03:12 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਆਈ.ਐਲ) ਪਹੁੰਚੀ, ਜਿਸ ਵਿੱਚ ਵੱਖ-ਵੱਖ ਰਾਜਾਂ ਦੇ 144 ਯਾਤਰੀ ਸਵਾਰ ਸਨ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਉਡਾਣ ਵਿਚ ਚੰਡੀਗੜ੍ਹ ਤੋਂ 2 ਯਾਤਰੀ, ਹਿਮਾਚਲ ਪ੍ਰਦੇਸ਼ ਦੇ 54, ਹਰਿਆਣਾ ਤੋਂ 53, ਮੋਹਾਲੀ ਦੇ 5 ਯਾਤਰੀਆਂ ਸਮੇਤ ਪੰਜਾਬ ਦੇ 34 ਅਤੇ ਰਾਜਸਥਾਨ ਤੋਂ 1 ਯਾਤਰੀ ਸ਼ਾਮਲ ਸਨ।
ਸਿਹਤ ਵਿਭਾਗ ਦੇ ਪ੍ਰੋਟੋਕੋਲ ਦੇ ਅਨੁਸਾਰ, ਅੰਤਰਰਾਸ਼ਟਰੀ ਉਡਾਣ ਰਾਹੀਂ ਆਉਣ ਵਾਲੇ ਮੋਹਾਲੀ ਜਿਲੇ ਨਾਲ ਸਬੰਧਤ ਸਾਰੇ ਯਾਤਰੀਆਂ ਨੂੰ ਸੰਸਥਾਗਤ / ਹੋਟਲ ਦੇ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ, ਜਦੋਂਕਿ ਘਰੇਲੂ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਘਰ ਵਿੱਚ ਕੁਆਰੰਟੀਨ ‘ਚ ਰੱਖਿਆ ਗਿਆ ਹੈ।ਉਹ ਯਾਤਰੀ ਜੋ ਦੂਜੇ ਰਾਜਾਂ ਤੇ ਹੋਰ ਜਿਲ੍ਹਿਆਂ ਨਾਲ ਸਬੰਧਤ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਸਥਾਨਾਂ `ਤੇ ਭੇਜਿਆ ਗਿਆ, ਜਿਥੇ ਉਹਨਾਂ ਨੂੰ ਅਜਿਹੇ ਹੀ ਕੁਆਰੰਟੀਨ ਅਧੀਨ ਰੱਖਿਆ ਜਾਵੇਗਾ।
Punjab Post Daily Online Newspaper & Print Media