Tuesday, November 24, 2026

ਅੰਮ੍ਰਿਤਸਰ ‘ਚ ਪੰਜ ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜ ਹੋਰ ਨਵੇਂ ਕੋਰੋਨਾ ਪਾਜ਼ਟਿਵ ਕੇਸ ਆਉਣ ਨਾਲ ਜਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ ਗਿਣਤੀ 392 ਤੱਕ ਪਹੁੰਚ ਗਈ ਹੈ।ਇਹਨਾਂ ਵਿੱਚ ਦੋ ਕੇਸ ਬਰਤਾਨੀਆ ਤੋਂ ਪਰਤੇ ਵਿਅਕਤੀਆਂ ਦੇ ਅਤੇ ਇੱਕ ਨੇੜਲੇ ਕਸਬੇ ਮਹਿਤੇ ਤੋਂ ਹੈ।ਹੋਰ ਦੋ ਕੇਸ ਪੁਰਾਣੇ ਸ਼ਹਿਰ ਦੇ ਕਟੜਾ ਪਰਜ਼ਾ ਹਾਥੀ ਗੇਟ ਤੋਂ ਇੱਕੋ ਪਰਿਵਾਰ ਦੇ ਔਰਤ ਤੇ ਪੁਰਸ਼ ਹੈ।ਜੋ ਕੋਰੋਨਾ ਪਾਜ਼ਟਿਵ ਮਰੀਜ਼ ਦੇ ਸੰਪਰਕ ‘ਚ ਆਏ ਹਨ।ਪਾਰਕ ਐਵਨਿਊ ਦੇ ਪੰਜਵੇਂ ਮਰੀਜ਼ ਨੂੰ ਖਾਂਸੀ ਜ਼ੁਕਾਮ ਹੋਣ ਕਰ ਕੇ ਜਦ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ਟਿਵ ਆਇਆ ਹੈ।ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਹੈ ਕਿ ਸਰਕਾਰੀ ਮੈਡੀਕਲ ਕਾਲਜ਼ ਦੇ ਆਈਸ਼ੋਲੇਸ਼ਨ ਵਾਰਡ ਵਿੱਚ 75 ਪਾਜ਼ਟਿਵ ਮਰੀਜ਼ਾਂ ਦਾ ਇਲਾਜ਼ ਹੋ ਰਿਹਾ ਹੈ।ਹੁਣ ਤੱਕ ਜਿਲੇ ਵਿੱਚ 7 ਮੌਤਾਂ ਹੋ ਚੁੱਕੀਆਂ ਹਨ ਅਤੇ 310 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …