Thursday, July 9, 2026

ਮੋਹਾਲੀ ਜਿਲ੍ਹੇ ਵਿੱਚ ਮਿਲੇ ਦੋ ਹੋਰ ਪਾਜ਼ੇਟਿਵ ਮਾਮਲੇ

50 ਸਾਲਾ ਪੁਰਸ਼ ਤੇ 42 ਸਾਲਾ ਮਹਿਲਾ ਦਾ ਟੈਸਟ ਪਾਜ਼ੇਟਿਵ ਆਇਆ

ਐਸ.ਏ.ਐਸ ਨਗਰ (ਮੋਹਾਲੀ) – 1 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਦੋ ਹੋਰ ਕੋਰੋਨਾ ਵਾਇਰਸ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।ਇੱਕ 50 ਸਾਲਾ ਆਦਮੀ ਅਤੇ ਇੱਕ 42 ਸਾਲਾ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਡੀ ਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਦੋਵੇਂ ਸੈਕਟਰ-77 ਦੇ ਪਹਿਲਾਂ ਪਾਜੇਵਿਟ ਪਾਏ ਗਏ ਕੇਸ ਦੇ ਸੰਪਰਕ ਹਨ। ਇਸ ਤੋਂ ਇਲਾਵਾ, ਇਕ ਮਰੀਜ਼, 29 ਸਾਲਾ ਮਹਿਲਾ ਜਿਸ ਨੇ ਹਾਲ ਹੀ ਵਿਚ ਇਕ ਬੱਚੇ ਨੂੰ ਜਨਮ ਦਿੱਤਾ ਸੀ, ਨੂੰ ਅੱਜ ਪੀ.ਜੀ.ਆਈ ਤੋਂ ਛੁੱਟੀ ਦੇ ਦਿੱਤੀ ਗਈ ਹੈ।ਹੁਣ ਤਕ ਜਿਲ੍ਹੇ ਵਿੱਚ 10 ਐਕਟਿਵ ਕੇਸ ਹਨ।ਮੌਤਾਂ ਦੀ ਗਿਣਤੀ 3 ਅਤੇ ਠੀਕ ਹੋਏ ਕੇਸਾਂ ਦੀ ਗਿਣਤੀ 103 ਹੈ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …