ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਹਤ ਵਿਭਾਗ ਦੀਆਂ ਗਾਈਡ

ਲਾਈਨਜ਼ ਅਨੁਸਾਰ ਪੰਜਾਬ ਰੋਡਵੇਜ ਅੰਮਿਤਸਰ-2 ਵੱਲੋਂ ਵੱਖ ਵੱਖ ਰੂਟਾਂ ਤੇ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।ਸੁਭਾਸ਼ ਸ਼ਰਮਾ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ-2 ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਬੱਸਾਂ ਦੇ ਚੱਲਣ ਦਾ ਸਮਾਂ ਸਵੇਰੇ 7:30 ਤੇ 8:30 ਵਜੇ, ਚੰਡੀਗੜ੍ਹ ਤੋਂ ਵਾਪਸੀ ਦਾ ਸਮਾਂ ਬਾ:ਦੁ: 1:00 ਵਜੇ ਤੇ 2:00 ਵਜੇ, ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਬੱਸ ਚੱਲਣ ਦਾ ਸਮਾਂ ਸਵੇਰੇ 9:00 ਵਜੇ ਅਤੇ ਵਾਪਸੀ ਬਾ:ਦੁ: 12:30 ਵਜੇ, ਅੰਮ੍ਰਿਤਸਰ ਤੋਂ ਲੁਧਿਆਣਾ ਬੱਸ ਚੱਲਣ ਦਾ ਸਮਾਂ ਸਵੇਰੇ 8:00 ਵਜੇ ਤੇ ਵਾਪਸੀ ਬਾ:ਦੁ: 12:40 ਵਜੇ, ਅੰਮ੍ਰਿਤਸਰ ਤੋਂ ਪਠਾਨਕੋਟ ਬੱਸਾਂ ਚੱਲਣ ਦਾ ਸਮਾਂ ਸਵੇਰੇ 8:00, 9:00, 10:00 ਤੇ ਸਵੇਰੇ 11:00 ਵਜੇ ਹੋਵੇਗਾ। ਇਸੇ ਤਰ੍ਹਾਂ ਵਾਪਸੀ ਦਾ ਸਮਾਂ ਸਵੇਰੇ 11:10, ਬਾ:ਦੁ: 12:10, 13:10 ਅਤੇ 14:20 ਵਜੇ ਹੋਵੇਗਾ।
ਜਨਰਲ ਮੈਨੇਜਰ ਨੇ ਦੱਸਿਆ ਕਿ ਇਸੇ ਤਰ੍ਹਾਂ ਅੰਮਿ੍ਰਤਸਰ ਤੋਂ ਅਟਾਰੀ ਸਵੇਰੇ 7:30, ਸਵੇਰੇ 11:00 ਵਜੇ ਬਾ:ਦੁ: 13:30 ਅਤੇ ਸ਼ਾਮ 16:00 ਵਜੇ ਹੋਵੇਗਾ ਅਤੇ ਅਟਾਰੀ ਤੋਂ ਵਾਪਸੀ ਦਾ ਸਮਾਂ ਸਵੇਰੇ 9:00 ਵਜੇ ਬਾ:ਦ: 12:15, 14:50 ਅਤੇ ਸ਼ਾਮ 17:00 ਵਜੇ, ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਲਈ ਬੱਸਾਂ ਚੱਲਣ ਦਾ ਸਮਾਂ ਸਵੇਰੇ 9:15 ਵਜੇ, ਬਾ:ਦੁ: 1:00 ਵਜੇ ਅਤੇ ਸ਼ਾਮ 5:10 ਵਜੇ ਅਤੇ ਡੇਰਾ ਬਾਬਾ ਨਾਨਕ ਤੋਂ ਅੰਮਿ੍ਰਤਸਰ ਬੱਸ ਦਾ ਸਮਾਂ ਸਵੇਰੇ 7:40 ਵਜੇ, 11:00 ਵਜੇ, ਬਾ:ਦ: 15:00 ਵਜੇ ਹੋਵੇਗਾ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਫਤਿਹਗੜ੍ਹ ਬੱਸ ਚੱਲਣ ਦਾ ਸਮਾਂ ਸਵੇਰੇ 10:00 ਵਜੇ, ਬਾ:ਦ: 13:30, ਸ਼ਾਮ 16:00 ਅਤੇ ਸ਼ਾਮ 18:20 ਵਜੇ ਅਤੇ ਫਤਿਹਗੜ੍ਹ ਤੋਂ ਅੰਮ੍ਰਿਤਸਰ ਵਾਪਸੀ ਦਾ ਸਮਾਂ ਸਵੇਰੇ 8:30 ਵਜੇ, 11:30 ਵਜੇ, ਬਾ:ਦੁ: 15:00 ਵਜੇ ਅਤੇ ਸ਼ਾਮ 17:20 ਵਜੇ ਹੋਵੇਗਾ।
ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਸਾਰਿਆਂ ਰੂਟਾਂ ਤੇ ਇਹ ਬੱਸ ਸੇਵਾ ਨਾਨ ਸਟਾਪ ਹੋਵੇਗੀ ਅਤੇ ਰਸਤੇ ਵਿੱਚ ਕੋਈ ਵੀ ਸਵਾਰੀ ਨਹੀਂ ਚੜਾਈ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਬੱਸ ਵਿੱਚ 50 ਫੀਸਦੀ ਸਵਾਰੀਆਂ ਹੀ ਸਫਰ ਕਰ ਸਕਣਗੀਆਂ ਅਤੇ ਸਿਹਤ ਵਿਭਾਗ ਦੀਆਂ ਗਾਇਡ ਲਾਈਨਜ਼ ਅਨੁਸਾਰ ਹਰੇਕ ਸਵਾਰੀ ਲਈ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਰੱਖਣਾ ਜਰੂਰੀ ਹੋਵੇਗਾ।ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੰਗ ਅਨੁਸਾਰ ਬੱਸ ਸੇਵਾ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media