Tuesday, May 26, 2026

ਜਿਲਾ ਪਠਾਨਕੋਟ ‘ਚ ਮੰਗਲਵਾਰ 8 ਹੋੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜੀਟਿਵ

ਅੱਜ 8 ਪਾਜ਼ੀਟਿਵ ਮਰੀਜ਼ ਆਉਣ ਨਾਲ ਸੰਖਿਆ ਹੋਈ 24

ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਵਿੱਚ ਅੱਜ ਮੰਗਲਵਾਰ ਨੂੰ 8 ਲੋਕਾਂ ਦੇ ਕਰੋਨਾ ਪਾਜ਼ੀਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਨਾਂ ਵਿਚੋਂ 4 ਲੋਕ ਅੰਦਰੂਨ ਬਾਜ਼ਾਰ ਮੁਹੱਲਿਆਂ ਦੇ, ਇੱਕ ਵਿਅਕਤੀ ਪਿੰਡ ਸ਼ਾਦੀ ਪੁਰ, ਇੱਕ ਪ੍ਰਵਾਸੀ ਮਜ਼ਦੂਰ, ਇੱਕ ਮੀਰਪੁਰ ਕਾਲੋਨੀ ਨਿਵਾਸੀ ਅਤੇ ਇੱਕ ਵਿਅਕਤੀ ਵਿਦੇਸ਼ ਤੋਂ ਆਇਆ ਸੀ ਅਤੇ ਨਿੱਜੀ ਇੱਕ ਹੋਟਲ ਵਿੱਚ ਇਕਾਂਤਵਾਸ ਕੀਤਾ ਹੋਇਆ ਸੀ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਿਛਲੇ ਦਿਨ ਤੱਕ ਜਿਲਾ ਪਠਾਨਕੋਟ ਵਿੱਚ 19 ਕਰੋਨਾ ਪਾਜ਼ੀਟਿਵ ਮਰੀਜ਼ ਸਨ ਜਿਨਾਂ ਵਿਚੋਂ 3 ਲੋਕਾਂ ਨੂੰ ਨਿਰਧਾਰਤ ਸਮੇਂ ਤੋਂ ਬਾਅਦ ਕੋਈ ਵੀ ਕਾਰੋਨਾ ਦਾ ਲੱਛਣ ਨਾ ਹੋਣ ‘ਤੇ ਡਿਸਚਾਰਜ ਪਾਲਿਸੀ ਅਧੀਨ ਘਰਾਂ ਨੂੰ ਭੇਜ ਦਿੱਤਾ ਗਿਆ ਹੈ।ਬਾਕੀ 16 ਲੋਕ ਅਤੇ 8 ਲੋਕਾਂ ਦਾ ਅੱਜ ਕਾਰੋਨਾ ਪਾਜੀਟਿਵ ਆਉਣ ਨਾਲ ਕੁੱਲ 24 ਲੋਕ ਜਿਲਾ ਪਠਾਨਕੋਟ ਵਿੱਚ ਕਾਰੋਨਾ ਪਾਜ਼ੀਟਿਵ ਹਨ।
             ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 1 ਵਿਅਕਤੀ ਦਾ ਮੋਹਾਲੀ ਵਿੱਚ, 2 ਕਾਰੋਨਾ ਪਾਜੀਟਿਵ ਲੋਕਾਂ ਦਾ ਜਲੰਧਰ ਅਤੇ 2 ਕਾਰੋਨਾ ਪਾਜ਼ੀਟਿਵ ਲੋਕਾਂ ਦਾ ਅੰਮ੍ਰਿਤਸਰ ਵਿਖੇ ਇਲਾਜ ਚੱਲ ਰਿਹਾ ਹੈ।ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ਼ ਦੋ ਲੋਕਾਂ ਵਿੱਚੋਂ ਇੰਦਰਾ ਕਾਲੋਨੀ ਨਿਵਾਸੀ ਵਿਅਕਤੀ ਦੀ ਅੱਜ ਜਿਲਾ ਅੰਮ੍ਰਿਤਸਰ ਵਿਖੇ ਮੋਤ ਹੋ ਗਈ। ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜ਼ੀਟਿਵ ਲੋਕਾਂ ਦਾ ਇਲਾਜ਼ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ਼ ਵਿੱਚ ਕੀਤਾ ਜਾ ਰਿਹਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …