Friday, September 18, 2026

ਬੀਜ਼ ਸਕੈਂਡਲ ਦੀ ਜਾਂਚ ਕਰਵਾਈ ਜਾਵੇ – ਰਾਜ਼ੋਮਾਜਰਾ

ਧੂਰੀ, 3 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ/ਦੀਪਕ ਗਰਗ) – ਪਿਛਲੇ ਦਿਨੀਂ ਲੁਧਿਆਣੇ ਦੀ ਇਕ ਫਰਮ ਵਲੋਂ ਕਿਸਾਨਾਂ ਨੂੰ ਘਟੀਆ ਅਤੇ ਵੱਧ ਕੀਮਤ ‘ਤੇ ਝੋਨੇ ਦਾ  ਬੀਜ਼ ਵੇਚਿਆ ਗਿਆ ਸੀ।ਇਸ ਘਪਲੇ ਦੀ ਤੁਰੰਤ ਜਾਂਚ ਦੀ ਮੰਗ ਜ਼ੋਰਦਾਰ ਢੰਗ ਨਾਲ਼ ਉਠਾਈ ਗਈ।ਇਸ ਸਬੰਧੀ ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਪਿੰਡ ਰਣੀਕੇ ਵਿਖੇ ਪ੍ਰੀਤਮ ਸਿੰਘ ਧੂਰਾ ਦੀ ਅਗਵਾਈ ‘ਚ ਕੀਤੀ ਗਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ, ਉਨ੍ਹਾਂ ਨੂੰ ਇਨਸਾਫ ਦੇਣ ਲਈ ਇਸ ਬੀਜ਼ ਸਕੈਂਡਲ ਦੀ ਜਾਂਚ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਮਜ਼ਦੂਰਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੋਈ ਹੈ।ਇਸ ਕਰਕੇ ਕਿਸਾਨਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਉਪਰਾਲਾ ਕੀਤਾ ਗਿਆ ਹੈ।ਪਰ ਬਿਜਾਈ ਲਈ ਬਿਜਲੀ ਦੀ 10 ਘੰਟੇ ਨਿਰਵਿਘਨ ਸਪਲਾਈ ਨਹੀਂ ਮਿਲ ਰਹੀ।ਇਸ ਸੰਕਟ ਦੀ ਘੜੀ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਲਈ ਬਿਜਲੀ ਦੀ 10 ਘੰਟੇ ਸਪਲਾਈ ਯਕੀਨੀ ਬਣਾਈ ਜਾਵੇ।
                  ਇਸ ਮੌਕੇ ਗੁਰਦੀਪ ਸਿੰਘ ਬਰੜਵਾਲ, ਗੁਰਜੀਤ ਸਿੰਘ ਜਹਾਂਗੀਰ, ਨਿਰਮਲ ਸਿੰਘ ਰਣੀਕੇ, ਨਵਨੀਤ ਸਿੰਘ ਬੁਗਰਾ, ਰਾਮ ਸਿੰਘ ਬਰੜਵਾਲ, ਸਿੰਦਰ ਸਿੰਘ, ਹਰਦੇਵ ਸਿੰਘ ਬੁਗਰਾ, ਰਮੇਸ਼ ਕੁਮਾਰ ਰਾਜੋਮਾਜਰਾ, ਜਗਜੀਤ ਸਿੰਘ ਕਕੱੜਵਾਲ, ਬਚਿੱਤਰ ਸਿੰਘ ਰਾਜੋਮਾਜਰਾ, ਪਿਰਥੀ ਚੰਦ ਬੁਗਰਾ ਹਾਜਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …