Saturday, September 19, 2026

ਸਾਹਿਤਕਾਰ ਹਮਦਰਦਵੀਰ ਨੌਸ਼ਿਹਰਵੀ ਦੇ ਅਕਾਲ ਚਲਾਣੇ ‘ਤੇ ਲੇਖਕ ਭਾਈਚਾਰੇ `ਚ ਸੋਗ ਦੀ ਲਹਿਰ

ਅੰਮ੍ਰਿ੍ਰਤਸਰ, 3 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬੀ ਜ਼ੁਬਾਨ ਦੇ ਨਾਮਵਰ ਸਾਹਿਤਕਾਰ ਹਮਦਰਦ ਵੀਰ ਨੌਸ਼ਿਹਰਵੀ ਦੇ ਅਚਾਨਕ ਅਕਾਲ ਚਲਾਣੇ ‘ਤੇ ਲੇਖਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਪਸਰ ਗਈ।ਕੇਂਦਰੀ ਸਭਾ ਦੇ ਸੱਕਤਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਹਰਜੀਤ ਸੰਧੂ ਅਤੇ ਮਲਵਿੰਦਰ ਨੇ ਦੱਸਿਆ ਕਿ 1937 ‘ਚ ਜਨਮੇ ਹਮਦਰਦਵੀਰ ਨੌਸ਼ਹਿਰਵੀ ਕੁੱਲ ਵਕਤੀ ਲੇਖਕ ਸਨ।ਉਹਨਾ ਨੇ `ਧਰਤੀ ਭਰੇ ਹੁੰਗਾਰੇ’, ‘ਤਪਦਾ ਥਲ’ ‘ਨੰਗੇ ਪੈਰ’, ‘ਮੇਰੇ ਹਿਸੇ ਦਾ ਅਸਮਾਨ’ ਅਤੇ ‘ਕਹਾਣੀ ਅਜੇ’ ਮੁੱਕੀ ਨਹੀਂ ` ਸਮੇਤ ਡੇੜ ਦਰਜ਼ਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।ਉਹ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਸਾਹਿਤ ਸਭਾਵਾਂ ਨਾਲ ਨਿਰੰਤਰ ਜੁੜੇ ਰਹੇ।
                 ਉਹਨਾਂ ਆਪਣੀ ਕਰਮ ਭੂਮੀ ਕਵਿਤਾ ਕੇਂਦਰ ਸਮਰਾਲਾ ਵਿਖੇ ਅੰਤਿਮ ਸਵਾਸ ਲਏ।ਉਹਨਾ ਦੇ ਤੁਰ ਜਾਣ ‘ਤੇ ਨਿਰਮਲ ਅਰਪਣ, ਮਨਮੋਹਨ ਢਿਲੋਂ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਸ਼ੈਲਿੰਦਰਜੀਤ ਰਾਜ਼ਨ, ਸਰਬਜੀਤ ਸੰਧੂ, ਮੁਖਤਾਰ ਗਿੱਲ, ਡਾ. ਦਰਿਆ, ਜਗਤਾਰ ਗਿਲ, ਮਨਮੋਹਨ ਬਾਸਰਕੇ, ਦਿਲਜੀਤ ਬੇਦੀ, ਧਰਵਿੰਦਰ ਔਲਖ, ਗੁਰਬਾਜ ਛੀਨਾ, ਸ਼ੁਕਰਗੁਜਾਰ ਸਿੰਘ ਕੁਲਦੀਪ ਦਰਾਜਕੇ, ਸੁਰਿੰਦਰ ਚੋਹਕਾ, ਮਹਾਂਬੀਰ ਗਿਲ, ਡਾ. ਹੀਰਾ ਸਿੰਘ, ਕੁਲਵੰਤ ਸਿੰਘ ਅਣਖੀ, ਇਕਬਾਲ ਕੌਰ ਸੌਧ, ਜਸਬੀਰ ਸਿੰਘ ਸੱਗੂ ਅਤੇ ਬਲਜਿੰਦਰ ਮਾਂਗਟ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …