Saturday, August 1, 2026

ਮਜ਼ਦੂਰਾਂ ਪ੍ਰਸਾਸ਼ਨ ਨੂੰ ਸੂਚਿਤ ਕੀਤੇੇ ਬਿਨਾਂ ਫਾਰਗ ਨਹੀਂ ਕਰੇਗਾ ਕੋਈ ਵੀ ਭੱਠਾ ਮਾਲਕ – ਜਿਲਾ ਮੈਜਿਸਟਰੇਟ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਮਿਸ਼ਨ ਫਤਿਹ ਤਹਿਤ ਕੋਵਿਡ 19 ਦੇ ਪ੍ਰਭਾਵ ਤੇ ਫੈਲਾਅ ਨੂੰ ਰੋਕਣ ਲਈ ਭੱਠਾ ਮਾਲਕ ਆਪਣੇ ਅਧੀਨ ਕੰਮ ਕਰ ਰਹੇ ਮਜ਼ਦੂਰਾਂ ਨੂੰ ਬਿਨਾਂ ਜ਼ਿਲਾ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਏ ਫਾਰਗ ਨਹੀਂ ਕਰੇਗਾ ਅਤੇ ਜਿਹੜੇ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹੈ ਉਨਾਂ ਦੀ ਲਿਖਤੀ ਅਤੇ ਮੁਕੰਮਲ ਸੂਚਨਾ ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਅੰਮ੍ਰਿਤਸਰ ਰਾਹੀਂ ਦਫ਼ਤਰ ਡਿਪਟੀ ਮਿਸ਼ਨਰ ਵਿਖੇ ਭੇਜੇਗਾ ਤਾਂ ਜੋ ਸਮੂਹਿਕ ਤੌਰ ਤੇ ਉਨਾਂ ਨੂੰ ਉਨਾਂ ਦੇ ਮੂਲ ਰਾਜਾਂ ਵਿਚ ਭੇਜਣ ਦੇ ਯੋਗ ਪ੍ਰਬੰਧ ਕੀਤੇ ਜਾ ਸਕਣ।
             ਜਿਲਾ ਮੈਜਿਸਟਰੇਟ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਹੈ ਕਿ ਜੇਕਰ ਕੋਈ ਭੱਠਾ ਮਾਲਕ ਬਿਨਾਂ ਧਿਆਨ ਵਿਚ ਲਿਆਏ ਕਿਸੇ ਮਜ਼ਦੂਰ ਨੂੰ ਫਾਰਗ ਕਰਦਾ ਹੈ।ਉਸ ਦੇ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਇਹ ਹੁਕਮ ਤੁਰੰਤ ਲਾਗੂ ਹੋਣਗੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …