Friday, July 31, 2026

ਘਰਾਂ ਨੂੰ ਪਰਤਣ ਦੇ ਚਾਹਵਾਨ ਪ੍ਰਵਾਸੀ ਮਜ਼ਦੂਰ ਕੰਟਰੋਲ ਰੂਮ `ਤੇ ਆਪਣਾ ਨਾਮ ਲਿਖਾਉਣ

7 ਜੂਨ ਤੱਕ ਹੀ ਲਏ ਜਾਣਗੇ ਨਾਮ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਵਿਚ ਕੰਮ ਕਰਦੇ ਪ੍ਰਵਾਸੀ ਮਜਦੂਰ, ਜੋ ਕਿ ਕੋਵਿਡ ਸੰਕਟ ਦੇ ਚੱਲਦੇ ਆਪਣੇ ਗ੍ਰਹਿ ਰਾਜ ਭਾਵ ਘਰਾਂ ਨੂੰ ਪਰਤਣਾ ਚਾਹੁੰਦੇ ਹਨ, ਵਾਸਤੇ ਹਰੇਕ ਤਰਾਂ ਦਾ ਪ੍ਰਬੰਧ ਕਰ ਰਹੀ ਹੈ।ਇਸ ਲਈ ਸਰਕਾਰ ਵਲੋਂ ਵਿਸ਼ੇਸ਼ ਰੇਲ ਗੱਡੀਆਂ ਦੀ ਸਹੂਲਤ ਦੇਣ ਦੇ ਨਾਲ-ਨਾਲ ਗੁਆਂਢੀ ਰਾਜਾਂ ਲਈ ਬੱਸਾਂ ਵੀ ਭੇਜੀਆਂ ਗਈਆਂ ਸਨ, ਪਰ ਅਜੇ ਵੀ ਕਈ ਚਾਹਵਾਨ ਪ੍ਰਵਾਸੀਆਂ ਦੀ ਜਾਣਕਾਰੀ ਜਿਲੇ ਵਿੱਚ ਮਿਲ ਰਹੀ ਹੈ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਜੇਕਰ ਅੰਮ੍ਰਿਤਸਰ ਜਿਲੇ ਵਿਚ ਰਹਿ ਰਿਹਾ ਕੋਈ ਪ੍ਰਵਾਸੀ ਮਜ਼ਦੂਰ ਆਪਣੇ ਘਰ ਨੂੰ ਜਾਣਾ ਚਾਹੁੰਦਾ ਹੈ ਤਾਂ ਉਹ 7 ਜੂਨ ਤੱਕ ਆਪਣਾ ਨਾਮ ਕੋਵਿਡ ਕੰਟਰੋਲ ਰੂਮ, ਜਿਸ ਦਾ ਫੋਨ 0183- 2500598 ਅਤੇ 2500698 ‘ਤੇ ਦੇਵੇ, ਤਾਂ ਜੋ ਉਸ ਦੀ ਲੋੜ ਅਨੁਸਾਰ ਪ੍ਰਬੰਧ ਕੀਤਾ ਜਾ ਸਕੇ।ਉਨਾਂ ਕਿਹਾ ਕਿ ਉਕਤ ਫੋਨ ਨੰਬਰਾਂ ‘ਤੇ ਪ੍ਰਾਪਤ ਹੋਏ ਵੇਰਵੇ ਦੇ ਅਧਾਰ ‘ਤੇ ਹੀ ਜਾਣ ਲਈ ਰੇਲ ਜਾਂ ਬੱਸਾਂ ਆਦਿ ਦਾ ਪ੍ਰਬੰਧ ਕੀਤਾ ਜਾਣਾ ਹੈ, ਸੋ ਜੋ ਵੀ ਵਿਅਕਤੀ ਜਾਣ ਦਾ ਚਾਹਵਾਨ ਹੈ, ਉਹ ਉਕਤ ਫੋਨ ਨੰਬਰਾਂ ਉਤੇ ਜ਼ਰੂਰੀ ਜਾਣਕਾਰੀ, ਜਿਸ ਵਿਚ ਆਪਣਾ ਨਾਮ, ਫੋਨ ਨੰਬਰ, ਕਿੱਥੇ ਜਾਣਾ ਹੈ, ਕਿੰਨੇ ਮੈਂਬਰ ਜਾਣਾ ਚਾਹੁੰਦੇ ਹਨ ਆਦਿ ਨੋਟ ਕਰਵਾ ਦੇਵੇ।ਉਨਾਂ ਕਿਹਾ ਕਿ ਇੰਨਾਂ ਲੋਕਾਂ ਨੂੰ ਕਿਸੇ ਦਫਤਰ ਜਾਣ ਦੀ ਲੋੜ ਨਹੀਂ, ਇਹ ਕੇਵਲ ਫੋਨ ਕਰਨ ਬਾਕੀ ਪ੍ਰਬੰਧ ਅਸੀਂ ਆਪ ਕਰਕੇ ਇੰਨਾਂ ਨੂੰ ਫੋਨ ਕਰਕੇ ਜਾਣ ਲਈ ਸੱਦਿਆ ਜਾਵੇਗਾ।ਉਨਾਂ ਕਿਹਾ ਕਿ ਕੋਵਿਡ ਦੇ ਚੱਲਦੇ ਕਿਸੇ ਦਫਤਰ ਜਾਂ ਜਨਤਕ ਸਥਾਨ ਉਤੇ ਇਕੱਠੇ ਹੋਣਾ ਵਾਇਰਸ ਨੂੰ ਸੱਦਾ ਦੇਣ ਦੇ ਬਰਾਬਰ ਹੈ, ਸੋ ਪ੍ਰਵਾਸੀਆਂ ਨੂੰ ਅਪੀਲ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਜਨਤਕ ਸਥਾਨਾਂ ਉਤੇ ਇਕੱਠੇ ਨਾ ਹੋਣ ਕੇਵਲ ਫੋਨ ਕਰਕੇ ਹੀ ਆਪਣਾ ਨਾਮ ਤੇ ਜਾਣਕਾਰੀ ਦੇਣ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …