ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ
ਜ਼ਿਲੇ ਦੇ ਬੇਰੋਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਅਤੇ ਕੈਰੀਅਰ ਬਾਰੇ ਸਹੀ ਦਿਸ਼ਾ ਦੇਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੁਧਲ ਨੇ ਦੱਸਿਆ ਕਿ ਡੀ.ਬੀ.ਈ.ਈ ਅੰਮ੍ਰਿਤਸਰ ਵਲੋਂ ਡਿਜੀਟਲ ਮਾਧਿਅਮ ਰਾਹੀਂ ਨੋਜਵਾਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਅਧੀਨ ਹੁਣ ਤੱ ਲਗਭਗ 2900 ਨੋਜਵਾਨਾਂ ਨੇ ਡੀ.ਬੀ.ਈ.ਈ ਅੰਮ੍ਰਿਤਸਰ ਦੇ ਪੋਰਟਲ www.pgrkam.com ‘ਤੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੈ। ਉਨਾਂ ਦੱਸਿਆ ਕਿ ਬਿਓਰੋ ਵਲੋਂ ਕੰਪਨੀਆਂ ਤੋਂ ਆਸਾਮੀਆਂ ਇਕੱਠੀਆਂ ਕਰਨ ਲਈ ਇੱਕ ਆਨਲਾਇਨ ਲਿੰਕ ਤਿਆਰ ਕੀਤਾ ਗਿਆ ਹੈ ਤਾਂ ਜੋ ਰਜਿਸਟਰ ਨੌਜਵਾਨਾਂ ਨੂੰ ਇਨਾ ਕੰਪਨੀਆਂ ਵਿੱਚ ਆਨਲਾਈਨ ਜਾਂ ਟੈਲੀਫੋਨੀਕ ਇੰਟਰਵਿਊ ਕਰਵਾ ਕੇ ਨੌਕਰੀ ਤੇ ਲਵਾਇਆ ਜਾ ਸਕੇ।ਬਿਓਰੋ ਵਲੋਂ ਨੋਜਵਾਨਾਂ ਨੂੰ ਆਨਲਾਈਨ ਕੈਰੀਅਰ ਕਾਊਂਸਲਿੰਗ ਦਿੱਤੀ ਜਾ ਰਹੀ ਹੈ।
ਬਿਓਰੋ ਦੇ ਡਿਪਟੀ ਡਾਇਰੈਟਰ ਜਸਵੰਤ ਰਾਏ ਨੇ ਦੱਸਿਆ ਕਿ ਜਿਲੇ ਦੇ ਨੋਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਕਰਜ਼ਾ ਦਿਵਾਉਣ ਲਈ ਆਨਲਾਈਨ ਲਿੰਕ ਦਿੱਤਾ ਗਿਆ ਹੈ ਜਿਸ ਰਾਹੀਂ ਪਿਛਲੇ 10 ਦਿਨਾਂ ਵਿੱਚ 600 ਤੋਂ ਵੱਧ ਐਪਲੀਕੇਸ਼ਨਾਂ ਇਕੱਠੀਆਂ ਹੋਈਆਂ ਹਨ। ਬਿਓਰੋ ਦੇ ਡਿਪਟੀ ਸੀ.ਈ.ਓ ਸਤਿੰਦਰ ਸਿੰਘ ਨੇ ਦੱਸਿਆ ਕਿ ਬਿਓਰੋ ਵਲੋਂ ਹੈਲਪਲਾਇਨ ਨੰਬਰ 9915789068 ਅਤੇ ਈ.ਮੇਲ dbeeamritsarhelp@gmail.com ਜਾਰੀ ਕੀਤਾ ਗਿਆ ਹੈ, ਇਸ ਸੁਵਿਧਾ ਰਾਹੀਂ ਨੋਜਵਾਨ ਘਰ ਬੈਠੇ ਹੀ ਆਪਣਾ ਰੋਜ਼ਗਾਰ ਕਾਰਡ ਰੀਨਿਊ ਕਰਵਾ ਸਕਦੇ ਹਨ ਅਤੇ ਬਿਓਰੋ ਵਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਲਾਭ ਲੈ ਸਕਦੇ ਹਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media