10 ਦਿਨਾਂ ਦੇ ਅੰਦਰ ਭਰੇ ਜਾਣ ਮੁੜ-ਮੁਲਾਂਕਣ ਦੇ ਫਾਰਮ – ਡਾ. ਮਨੋਜ ਕੁਮਾਰ
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇੱਕ ਹੋਰ ਵਿਸ਼ੇਸ਼ ਮੌਕਾ ਦਿੱਤਾ ਹੈ, ਜੋ
ਕੋਰੋਨਾ ਵਾਇਰਸ ਕੋਵਿਡ-19 ਦੇ ਕਾਰਨ ਆਪਣੇ ਪੇਪਰਾਂ ਦਾ ਮੁੜ ਮੁਲਾਂਕਣ ਨਹੀਂ ਕਰਵਾ ਸਕੇ ਸਨ।ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ ਮਨੋਜ ਕੁਮਾਰ ਨੇ ਦੱਸਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ ਕਲਾਸਾਂ ਦੇ ਨਤੀਜੇ ਯੂਨੀਵਰਸਿਟੀ ਵਲੋਂ 8 ਮਾਰਚ ਜਾਂ ਉਸ ਤੋਂ ਬਾਅਦ ਐਲਾਨੇ ਗਏ ਸਨ।ਉਹ 10 ਦਿਨਾਂ ਦੇ ਅੰਦਰ ਅੰਦਰ ਆਪਣੇ ਪੇਪਰਾਂ ਦਾ ਮੁੜ ਮੁਲਾਂਕਣ ਕਰਵਾ ਸਕਦੇ ਹਨ।ਵਿਦਿਆਰਥੀਆਂ ਨੂੰ ਨਤੀਜੀਆਂ ਤੋਂ ਬਾਅਦ ਨਿਰਧਾਰਿਤ ਸਮੇਂ ਵਿੱਚ ਮੁੜ-ਮੁਲਾਂਕਣ ਲਈ ਫਾਰਮ ਭਰਨੇ ਹੁੰਦੇ ਹਨ, ਪਰ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਉਹ ਫਾਰਮ ਨਹੀਂ ਭਰ ਸਕੇ ਸਨ।ਯੂਨੀਵਰਸਿਟੀ ਦੇ ਇਸ ਫੈਸਲੇ ਨਾਲ ਹਜ਼ਾਰਾਂ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਪੁੱਜੇਗਾ ਜੋ ਆਪਣੇ ਪੇਪਰਾਂ ਦਾ ਮੁੜ-ਮੁਲਾਂਕਣ ਕਰਵਾਉਣਾ ਚਹੁੰਦੇ ਸਨ।ਡਾ. ਮਨੋਜ ਕੁਮਾਰ ਨੇ ਕਿਹਾ ਕਿ ਹੁਣ ਉਨ੍ਹਾਂ ਵਿਦਿਆਰਥੀਆਂ ਨੁੰ 10 ਦਿਨਾਂ ਦੇ ਅੰਦਰ ਮੁੜ-ਮੁਲਾਂਕਣ ਲਈ ਫਾਰਮ ਭਰਨ ਵਾਸਤੇ ਇੱਕ ਮੌਕਾ ਦਾ ਦਿੱਤਾ ਗਿਆ।ਜਿਸ ਦਾ ਉਨ੍ਹਾਂ ਨੂੰ ਲਾਭ ਲੈ ਲੈਣਾ ਚਾਹੀਦਾ ਹੈ।ਇਸ ਦੇ ਲਈ ਉਨ੍ਹਾਂ ਨੂੰ ਫਾਰਮ ਭਰਨਾ ਹੋਵੇਗਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ ਤੇ ਉਹ ਮੁੜ ਮੁਲਾਂਕਣ ਨਾਲ ਸਬੰਧਤ ਸਾਰੀ ਜਾਣਕਾਰੀ ਲੈ ਸਕਦੇ ਹਨ।
Check Also
ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ 13 ਅਪ੍ਰੈਲ (ਜਗਦੀਪ ਸਿੰਘ) – ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵੱਲੋਂ ਸਾਲ 2025 ਦੌਰਾਨ ਗਰੁੱਪ, ਡਾਇਰੈਕਟੋਰੇਟ …
Punjab Post Daily Online Newspaper & Print Media