Sunday, September 20, 2026

ਲਾਈਫ ਲੌਗ ਲਰਨਿੰਗ ਵਿਭਾਗ ‘ਚ ਹੁਨਰ ਅਧਾਰਿਤ ਕੋਰਸਾਂ ਦੇ ਦਾਖਲੇ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਲਾਈਫਲੋਂਗ ਲਰਨਿੰਗ ਵਿਭਾਗ ਦੀ ਸਥਾਪਨਾ 1985 ਵਿੱਚ ਕੀਤੀ ਗਈ ਅਤੇ ਸਥਾਪਨਾ ਤੋ ਹੁਣ ਤੱਕ ਇਹ ਵਿਭਾਗ ਦਾ ਉਦੇਸ਼ ਨੌਜਵਾਨਾਂ ਨੂੰ ਮਿਆਰੀ ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਨਾ ਰਿਹਾ ਹੈ।ਕਿੱਤਾ ਮੁਖੀ ਸਿੱਖਿਆ ਪ੍ਰਦਾਨ ਕਰਨ ਦਾ ਮੁੱਖ ਫੋਕਸ ਨੌਜਵਾਨਾਂ, ਖ਼ਾਸਕਰ ਸਮਾਜ ਦੇ ਕਮਜ਼ੋਰ ਵਰਗ ਤੋਂ ਆਉਣ ਵਾਲੀਆਂ ਔਰਤਾਂ ਨੂੰ ਸਵੈ-ਨਿਰਭਰ ਬਣਾਉਣਾ ਹੈ। ਵਿਭਾਗ ਬਦਲਦੇ ਸਮੇਂ ਦੇ ਨਾਲ-ਨਾਲ ਵੱਖ-ਵੱਖ ਸਿਲੇਬਸ ਨੂੰ ਅੱਪਗ੍ਰੇਡ ਕਰਨ ਲਈ ਯਤਨ ਕਰ ਰਿਹਾ ਹੈ। ਵਿਭਾਗ ਦੇ ਇਨ੍ਹਾਂ ਯਤਨਾਂ ਨੇ ਬਹੁਤ ਉਤਸ਼ਾਹਜਨਕ ਨਤੀਜੇ ਲਿਆਂਦੇ ਹਨ।ਵਿਭਾਗ ਦੀ ਹਮੇਸ਼ਾਂ ਹੀ ਕੋਸ਼ਿਸ਼ ਰਹੀ ਹੈ ਕਿ ਉਹ ਵਿਦਿਆਰਥੀਆਂ ਨੂੰ ਨਵੀਨਤਮ ਸਿਖਲਾਈ ਅਤੇ ਢੁਕਵਾਂ ਵਾਤਾਵਰਣ ਪ੍ਰਦਾਨ ਕਰੇ ਤਾਂ ਜੋ ਉਨ੍ਹਾਂ ਦੀ ਪ੍ਰਤਿਭਾ ਨੂੰ ਵਧੀਆ ਢੰਗ ਨਾਲ ਨਿਖਾਰੀਆਂ ਅਤੇ ਵਿਕਸਤ ਕੀਤਾ ਜਾ ਸਕੇ।
            ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਬਾਲਾ ਨੇ ਦੱਸਿਆ ਕਿ ਵਿੱਦਿਅਕ ਸੈਸ਼ਨ 2020-21 ਵਿੱਚ ਵਿਭਾਗ ਨੇ 05-05-2020 ਤੋਂ ਹੇਠ ਲਿਖੇ ਹੁਨਰ ਅਧਾਰਤ ਕਿੱਤਾ ਮੁਖੀ ਕੋਰਸਾਂ ਦੀ ਰਜਿਸ਼ਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ।ਇਕ ਸਾਲ ਦੇ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇੰਨ ਡਰੈਸ ਡਿਜ਼ਾਈਨਿੰਗ, ਕਟਿੰਗ ਐਂਡ ਟਲਰਿੰਗ, ਡਿਪਲੋਮਾ ਇੰਨ ਕੋਸਮੋਟੋਲੋਜੀ, ਡਿਪਲੋਮਾ ਇੰਨ ਗ੍ਰਾਫਿਕਸ ਅਤੇ ਵੈਬ ਡਿਜ਼ਾਈਨਿੰਗ, ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ, ਡਿਪਲੋਮਾ ਇੰਨ ਫੈਸ਼ਨ ਡਿਜ਼ਾਈਨਿੰਗ, ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਈਨਿੰਗ ਅਤੇ ਛੇ ਮਹੀਨਿਆਂ ਦੇ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ, ਸਰਟੀਫਿਕੇਟ ਕੋਰਸ ਇੰਨ ਵੈੱਬ ਸਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਆਟੋਡੈਕਸ ਅਤੇ ਰੀਵੀਟ ਮਾਡਲਿੰਗ, ਆਈਲੈਟਸ ਵਿੱਚ ਸਿਖਲਾਈ ਪੋ੍ਰਗਰਾਮ, ਸਰਟੀਫਿਕੇਟ ਕੋਰਸ ਇੰਨ ਇੰਗਲਿਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ ਸਕਿੱਲ ਸ਼ਾਮਿਲ ਹਨ।
                 ਵਿਦਿਆਰਥੀਆਂ ਦੀ ਮੰਗ ਦੇ ਨਾਲ-ਨਾਲ ਮੌਜੂਦਾ ਸਮੇਂ ਦੇ ਉੱਭਰ ਰਹੇ ਰੁਝਾਨਾਂ ਨੂੰ ਮੁਖ ਰੱਖਦੇ ਹੋਏ ਗ੍ਰਾਫਿਕਸ ਅਤੇ ਵੈਬ ਡਿਜ਼ਾਈਨਿੰਗ ਦਾ ਇਕ ਸਾਲ ਦਾ ਡਿਪਲੋਮਾ ਕੋਰਸ ਅਤੇ ਛੇ ਮਹੀਨੇ ਦਾ ਕੋਰਸ ਆਟੋਡੇਸਕ ਰਿਵਿਟ ਮਾਡਲਿੰਗ ਅਤੇ ਆਈਲੈਟਸ ਵਿੱਚ ਸਿਖਲਾਈ ਪੋ੍ਰਗਰਾਮ ਮੌਜੂਦਾ ਸਕਾਦਮਿਕ ਸੈਸ਼ਨ 2020-21 ਤੋਂ ਸ਼ੁਰੂ ਕੀਤੇ ਹਨ।
                 ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਹੁਨਰ ਜਿਵੇਂ ਪਰਸਨਲ ਗਰੂਮਿੰਗ, ਨੇਲ ਆਰਟ, ਸਕਿਨ ਕੇਅਰ, ਫੇਸ਼ੀਅਲ, ਸੈਲੂਨ ਮੈਨੇਜ਼ਮੈਂਟ, ਵਾਲਾ ਦੀ ਦੇਖਭਾਲ, ਸਪਾ ਟਰੀਟਮੈਂਟ, ਪੋਸ਼ਣ ਅਤੇ ਸਿਹਤ ਤੰਦਰੁਸਤੀ ਅਤੇ ਸ਼ਿੰਗਾਰ ਸੱਭਿਆਚਾਰ ਦੇ ਕੋਰਸਾਂ ਨਾਲ ਸਿਹਤ ਤੰਦਰੁਸਤੀ ਪ੍ਰਤੀ ਪੂਰੀ ਤਰ੍ਹਾਂ ਲੈਸ ਬਣਾਇਆ ਜਾਂਦਾ ਹੈ। ਕੰਟਿੰਗ ਟੇਲਰਿੰਗ ਅਤੇ ਫੈਸ਼ਨ ਡਿਜ਼ਾਈਨਿੰਗ ਦੇ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਵਾਰਡਰੋਬ ਮੈਨੇਜਮੈਂਟ, ਬੁਟੀਕ ਟ੍ਰੇਨਿੰਗ, ਪੁਰਾਤਨ ਕਢਾਈ ਜਿਵੇ ਕਿ ਫੁਲਕਾਰੀ, ਚਿਕਨਕਾਰੀ, ਕਸ਼ਮੀਰੀ, ਕੰਧਾ, ਸਿੰਧੀ, ਗੁਜਰਾਤ ਦੇ ਕਛ, ਕਸੂਤੀ ਵਰਗੀਆਂ ਰਵਾਇਤੀ ਕਢਾਈਆਂ ਕੱਡਣ ਦੀ ਪੈ੍ਰਕਟੀਕਲ ਸਿਖਲਾਈ ਦਿੱਤੀ ਜਾਂਦੀ ਹੈ।ਟੈਕਸਟਾਈਲ ਡਿਜ਼ਾਇਨਿੰਗ ਕੋਰਸ ਵਿੱਚ ਵਿਦਿਆਰਥੀਆਂ ਨੂੰ ਸਜਾਵਟੀ ਤਕਨੀਕ, ਹੈਂਡ ਪੇਂਟਿੰਗ, ਬਲਾਕ ਪਿ੍ਰੰਟਿੰਗ ਬਾਟਿਕ/ਟਾਈ ਐਂਡ ਡਾਈ, ਸਕ੍ਰੀਨ ਪਿ੍ਰੰਟਿੰਗ, ਸਟੈਨਸਿਲ ਪ੍ਰਿੰਟਿੰਗ, ਨੋਜ਼ਲ/ਮੈਚ ਸਟਿਕ ਪ੍ਰਿੰਟਿੰਗ ਦੇ ਨਾਲ ਸਟੈਮ ਸਟਿੱਚ, ਚੇਨ ਸਟਿੱਚ, ਰਨਿੰਗ ਸਟਿੱਚ, ਬੈਕ ਸਟਿੱਚ, ਫੈਦਰ ਸਟਿੱਚ, ਬੱਟਨ ਹੋਲ ਸਟਿੱਚ, ਫਰੈਂਚ ਨੋਟ ਸਟਿੱਚ, ਲੇਜ਼ੀ ਡੇਜ਼ੀ ਸਟਿੱਚ, ਕਾਉਚਿੰਗ ਆਦਿ ਦੇ ਨਾਲ ਕੰਪਿਊਟਰ ਨਾਲ ਸਬੰਧਤ ਕੋਰਸਾਂ ਵਿੱਚ ਵਿਦਿਆਰਥੀ ਵੱਖ-ਵੱਖ ਕੰਪਿਊਟਰ ਭਾਸ਼ਾਵਾਂ ਜਿਵੇ ਕਿ ਵੈੱਬ ਸਾਈਟ ਨਿਰਮਾਣ, ਫੋਟੋਸ਼ਾਪ, ਕੋਰਲ ਡਰਾਅ ਆਦਿ ਸਿੱਖਦੇ ਹਨ ਅਤੇ ਦਫਤਰੀ ਕੰਮ ਨਾਲ ਜੁੜੀਆਂ ਸਾਰੀਆਂ ਐਪਲੀਕੇਸ਼ਨਾਂ ਨਾਲ ਜਾਣੂ ਹੁੰਦੇ ਹਨ। ਇਸਦੇ ਇਲਾਵਾ ਵਿਦਿਆਰਥੀਆਂ ਨੂੰ ਵੱਖ-ਵੱਖ ਟੈਕਸਟਾਈਲ ਉਦਯੋਗਾਂ ਦੇ ਨਾਲ-ਨਾਲ ਪ੍ਰਮੁੱਖ ਬੁਟੀਕ ਤੱਕ ਲਿਜਾਇਆ ਜਾਂਦਾ ਹੈ। ਵੱਖੋ-ਵੱਖਰੇ ਵਿਸ਼ਿਆਂ ਜਿਵੇਂ ਬਰਾਈਡਲ ਮੇਕਅਪ, ਪਾਕਿਸਤਾਨੀ ਮੇਕ ਅਪ, ਹਰਬਲ ਸ਼ਿੰਗਾਰ ਸਮਗਰੀ, ਪਿਡਿਲਾਰੀਟ ਆਦਿ ਵਰਕਸ਼ਾਪਾਂ ਵੀ ਲਗਾਈਆਂ ਜਾਂਦੀਆਂ ਹਨ।
                  ਜਿਕਰਯੋਗ ਹੈ ਕਿ ਇਹਨਾਂ ਕੋਰਸਾਂ ਲਈ ਫੀਸ ਢਾਂਚੇ ਨੂੰ ਬਹੁਤ ਨਾਮਾਤਰ ਰੱਖਿਆ ਗਿਆ ਹੈ, ਤਾਂ ਜੋ ਕਿ ਇਨ੍ਹਾਂ ਕੋਰਸਾ ਨੂੰ ਖ਼ਾਸਕਰ ਦਿਹਾਤੀ ਖੇਤਰ ਦੀਆਂ ਲੜਕੀਆਂ ਲਈ ਪ੍ਰਭਾਲਸ਼ਾਲੀ ਅਤੇ ਕਿਫਾਇਤੀ ਬਣਾਇਆ ਜਾ ਸਕੇ। ਇਨ੍ਹਾਂ ਕੋਰਸਾਂ ਦੁਆਰਾ ਵਿਹਾਰਕ ਸਿਖਲਾਈ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਅਤੇ ਵਿੱਤੀ ਤੌਰ ‘ਤੇ ਆਪਣੇ ਪੈਰ੍ਹਾਂ ਤੇ ਖੜੇ ਕਰਨ ਦੇ ਯੋਗ ਬਣਾਉਂਦੀ ਹੈ।

ਇਨ੍ਹਾਂ ਕੋਰਸਾਂ ਵਿੱਚ ਦਾਖਲੇ ਅਤੇ ਵਧੇਰੇ ਜਾਣਕਾਰੀ ਲਈ, ਉਮੀਦਵਾਰ ਯੂਨੀਵਰਸਿਟੀ ਦੈ ਵੈਬਸਾਈਟ ‘ਤੇ ਜਾ ਸਕਦੇ ਹਨ ਅਤੇ ਦਾਖਲਾ ਫਾਰਮ ਨੂੰ ਭਰ ਸਕਦੇ ਹਨ, ਦਾਖਲਾ ਫਾਰਮ ਆਨਲਾਈਨ www.gndu.ac.in/lifelong/default.aspx ਤੇ 30 ਜੂਨ 2020 ਤੱਕ ਭਰ ਸਕਦੇ ਹਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …