ਬਠਿੰਡਾ, 5 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿੱਚ ਕੋਵਿਡ 19 ਦਾ ਅੱਜ ਇਕ ਹੋਰ ਪਾਜ਼ਟਿਵ ਕੇਸ ਸਾਮਹਣੇ ਆਇਆ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀ
ਨਿਵਾਸਨ ਨੇ ਦੱਸਿਆ ਕਿ ਇਸ ਤੋਂ ਬਿਨਾਂ ਅੱਜ 102 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਪਾਜ਼ਟਿਵ ਆਏ ਕੇਸ ਨਾਲ ਜ਼ਿਲੇ ਵਿੱਚ ਹੁਣ ਤੱਕ ਪਾਜ਼ਟਿਵ ਆਏ ਕੁੱਲ ਕੇਸਾਂ ਦੀ ਗਿਣਤੀ 60 ਹੋ ਗਈ ਹੈ।ਇੰਨਾਂ ਵਿਚੋਂ 50 ਲੋਕ ਠੀਕ ਹੋ ਕੇ ਘਰ ਪੁੱਜ ਚੁੱਕੇ ਹਨ ਅਤੇ 10 ਕੇਸ ਐਕਟਿਵ ਹਨ।ਜਦਕਿ ਜ਼ਿਲੇ ਵਿਚ ਕੋਈ ਮੌਤ ਨਹੀਂ ਹੋਈ ਹੈ।ਉਨਾਂ ਨੇ ਦੱਸਿਆ ਕਿ ਅੱਜ ਜੋ ਕੇਸ ਪਾਜ਼ਟਿਵ ਆਇਆ ਹੈ ਉਹ ਪਹਿਲਾਂ ਤੋਂ ਪਾਜ਼ਟਿਵ ਕੇਸ ਦੇ ਸੰਪਰਕਾਂ ਵਿਚੋਂ ਸੀ।ਉਸ ਦੀ ਉਮਰ 10 ਸਾਲ ਹੈ ਅਤੇ ਲੜਕੀ ਹੈ।ਉਹ ਰਾਮਪੁਰਾ ਤਹਿਸੀਲ ਨਾਲ ਸਬੰਧਤ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਦੋਂ ਬਹੁਤ ਜਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਜਾਓ, ਛੋਟੇ ਬੱਚੇ ਅਤੇ ਬਜੁਰਗ ਬਿਲਕੁੱਲ ਘਰ ਤੋਂ ਬਾਹਰ ਨਾ ਜਾਣ, ਮਾਸਕ ਪਹਿਨੋ ਅਤੇ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media