Sunday, September 13, 2026

ਡਾ. ਐਸ.ਪੀ ਓਬਰਾਏ ਨੇ ਪੁਲਿਸ ਲਾਇਨ ਵਿਖੇ ਕੀਤਾ ਲੈਬ ਦਾ ਉਦਘਾਟਨ

ਲੈਬ ਦੇ ਖੁੱਲਣ ਨਾਲ ਮਿਸ਼ਨ ਫਤਿਹ ਨੂੰ ਮਿਲੇਗੀ ਹੋਰ ਵੀ ਮਜ਼ਬੂਤੀ – ਐਸ.ਪੀ

ਰੂਪਨਗਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੈਨਜਿੰਗ ਟਰੱਸਟੀ ਡਾ. ਐਸ.ਪੀ ਓਬਰਾਏ ਵਲੋਂ ਇੱਕ ਹੋਰ ਬਹੁਤ ਵੱਡਾ ਉਪਰਾਲਾ ਕਰਦੇ ਹੋਏ ਰੋਪੜ ਜ਼ਿਲੇ ਦੀ ਪੁਲਿਸ ਲਾਈਨ ਹਸਪਤਾਲ ‘ਚ ਇਕ ਲੈਬ ਦਾ ਉਦਘਾਟਨ ਕੀਤਾ ਗਿਆ।ਉਨਾਂ ਵਲੋਂ ਸੈਮੀ ਆਟੋ ਐਨੀਲਾਈਜ਼ਰ ਮਸ਼ੀਨਾਂ ਦਿੱਤੀਆ ਗਈਆਂ। ਡਾ. ਐਚ.ਐਨ ਸ਼ਰਮਾ ਸਿਵਲ ਸਰਜਨ, ਡਾ. ਅਰੁਨ ਗੁਪਤਾ ਐਸ.ਪੀ ਹੈਡ ਕੁਆਟਰ ਜਗਜੀਤ ਸਿੰਘ ਜਿਲ੍ਹਾ ਪੀ.ਪੀ.ਐਸ ਸੁਪਰਡੈਂਟ ਪੁਲਿਸ ਤੇ ਸਾਰੇ ਸਟਾਫ ਮੈਂਬਰ ਮੌਜੂਦ ਸਨ।
            ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਬਜ਼ਾਰ ਵਿੱਚ ਸ਼ਰੀਰ ਦਾ ਜਿਹੜਾ ਬਲੱਡ ਟੈਸਟ 3200/- ਦਾ ਹੁੰਦਾ ਹੈ, ਉਹੀ ਟੈਸਟ ਇਸ ਲੈਬ ਵਿੱਚ 300/- ਦਾ ਹੋਵੇਗਾ ਅਤੇ ਈ.ਸੀ.ਜੀ ਸਿਰਫ 15/- ਰੁਪਏ ‘ਚ ਹੋਵੇਗੀ।ਇਹ ਸਾਰੇ ਟੈਸਟ ਬਜ਼ਾਰ ਦੇ ਰੇਟਾਂ ਤੋਂ ਕੇਵਲ 10% ਕੀਮਤ ‘ਤੇ ਕੀਤੇ ਜਾਣਗੇ।ਇਥੇ ਰਹਿੰਦੇ 1100 ਪੁਲਿਸ ਸਟਾਫ ਅਤੇ ਉਹਨਾਂ ਦੇ ਪਰਿਵਾਰ ਅਤੇ ਆਮ ਜਨਤਾ ਵੀ ਟੈਸਟ ਕਰਵਾ ਸਕਦੀ ਹੈ।ਇਹ ਲੈਬ ਨੋ ਪ੍ਰੋਫਿਟ ਨੋ ਲੋਸ ‘ਤੇ ਚਲੇਗੀ।
             ਉਨਾਂ ਦੱਸਿਆ ਕੀ ਇਸ ਲੈਬ ਵਿੱਚ ਜਿਹੜੇ ਸਮਾਨ ਦੀ ਜ਼ਰੂਰਤ ਹੋਵੇਗੀ, ਉਹ ਵੀ ਦਿੱਤਾ ਜਾਵੇਗਾ।ਟਰੱਸਟ ਵਲੋਂ ਪੰਜਾਬ ਵਿਚ 32 ਲੈਬਾਂ ਖੋਲਣ ਦਾ ਟੀਚਾ ਹੈ, ਜਿਸ ਵਿੱਚੋਂ 16 ਲੈਬਾਂ ਖੁੱਲ ਚੁੱਕੀਆਂ ਹਨ ਅਤੇ ਇਹ 17ਵੀਂ ਲੈਬ ਰੋਪੜ ਵਿੱਚ ਖੋਲੀ ਗਈ ਹੈ।ਇਸ ਤੋਂ ਇਲਾਵਾ ਟਰੱਸਟ ਵਲੋਂ ਪੂਰੇ ਪੰਜਾਬ ਵਿੱਚ 98 ਡਾਇਲਸਿਸ ਯੂਨਿਟ ਚੱਲ ਰਹੇ ਹਨ।
              ਇਸ ਦੌਰਾਨ ਐਸ.ਪੀ ਹੈਡ ਕੁਆਟਰ ਜਗਜੀਤ ਸਿੰਘ ਨੇ ਕਿਹਾ ਕਿ ਇਸ ਲੈਬ ਦੀ ਸ਼ੁਰੂਆਤ ਦੇ ਨਾਲ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ਅਤੇ ਇਸ ਲੈਬੋਰੋਟਰੀ ਦੇ ਵਿੱਚ ਸੱਸਤੇ ਰੇਟਾਂ ਨਾਲ ਮਰੀਜ਼ ਆਪਣਾ ਟੈਸਟ ਕਰਵਾ ਸਕਣਗੇ।
ਪੁਲਿਸ ਸਟਾਫ ਅਤੇ ਡਾ. ਐਚ.ਐਨ ਸ਼ਰਮਾ ਸਿਵਲ ਸਰਜਨ ਨੇ ਡਾ. ਐਸ.ਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ ਅਤੇ ਉਹਨਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …