ਕੋਰੋਨਾ ਖਿਲਾਫ਼ ਜੰਗ ‘ਚ ਸਾਬਕਾ ਵਿਦਿਆਰਥੀ ਨੇ ਪਾਇਆ ਯੋਗਦਾਨ – ਡਾ. ਮਹਿਲ ਸਿੰਘ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਉਪ ਕੁਲਪਤੀ
ਡਾ. ਬਲਦੇਵ ਸਿੰਘ ਢਿੱਲੋਂ ਵਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ’ਚ ਕੋਰੋਨਾ ਵਾਇਰਸ ਖਿਲਾਫ਼ ਜੰਗ ’ਚ ਸ਼ਾਮਿਲ ਅਧਿਕਾਰੀਆਂ, ਕਰਮਚਾਰੀਆਂ ਅਤੇ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਲਈ 3 ਲੱਖ 5 ਹਜ਼ਾਰ ਰੁਪੈ ਦੀ ਰਾਸ਼ੀ ਦਾ ਚੈਕ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਸੌਂਪਿਆ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਸੰਨ 1967 ਬੀ.ਐਸ.ਸੀ ਐਗਰੀਕਲਚਰ ਬੈਚ ਦੇ ਕਾਲਜ ਐਲੂਮਨੀ ਅਤੇ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਦੇ ਉਪ ਕੁਲਪਤੀ ਢਿੱਲੋਂ ਨੇ ਖਾਲਸਾ ਕਾਲਜ ਵਿਖੇ ਖੇਤੀਬਾੜੀ ਦੀ ਵਿੱਦਿਆ ਗ੍ਰਹਿਣ ਕੀਤੀ ਸੀ।ਜਿੰਨਾਂ ਦਾ ਕਹਿਣਾ ਹੈ ਕਿ ਜੇਕਰ ਹਰੇਕ ਜਥੇਬੰਦੀ ਅਤੇ ਸਮਾਜ ਸੇਵੀ ਸੰਸਥਾਵਾਂ ਸਹਿਯੌਗ ਲਈ ਯਤਨਸ਼ੀਲ ਰਹਿਣਗੀਆਂ ਤਾਂ ਜਲਦ ਹੀ ਭਾਰਤ ਕੋਵਿੰਡ-19 ਵਿਰੁੱਧ ਵਿਸ਼ਵ ਵਿਜੇੇਤਾ ਬਣੇਗਾ।
ਡਿਪਟੀ ਕਮਿਸ਼ਨਰ ਢਿੱਲੋਂ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੋਰੋਨਾ ਮਹਾਮਾਰੀ ਲਈ ਗਵਰਨਿੰਗ ਕੌਂਸਲ ਵਲੋਂ ਕਰਫ਼ਿਊ ਦੌਰਾਨ ਸਮੇਂ-ਸਮੇਂ ਕੀਤੀ ਸਹਾਇਤਾ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਅੱਜ ਸਮਾਂ ਇਕਜੁੱਟ ਹੋ ਕੇ ਡਟਣ ਦਾ ਹੈ ਅਤੇ ਇਸ ਮਹਾਮਾਰੀ ’ਤੇ ਜਿੱਤ ਹਾਸਲ ਕਰਨ ਲਈ ਹਰੇਕ ਇਨਸਾਨ ਦੇ ਸਹਿਯੋਗ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਕਾਲਜ ਐਲਮੂਨੀ ਵਲੋਂ ਪਹਿਲਾਂ ਵੀ ਇਸ ਮਹਾਮਾਰੀ ਲਈ ਸਹਿਯੋਗ ਪਾਉਂਦਿਆਂ ਪ੍ਰਸਾਸ਼ਨ ਨੂੰ ਮਾਲੀ ਸਹਾਇਤਾ ਦਿੱਤੀ ਗਈ ਹੈ।