ਕਪੂਰਥਲਾ, 6 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉਪਲ ਨੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੇ 6 ਜੂਨ 2020
ਦੇ ਦਿਸ਼ਾ-ਨਿਰਦੇਸ਼ਾਂ ਦੀ ਰੋਸ਼ਨੀ ‘ਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ’ਚ ਪੂਜਾ ਤੇ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ, ਦੂਸਰੀਆਂ ਮੇਜ਼ਬਾਨੀ ਸੇਵਾਵਾਂ ਅਤੇ ਸ਼ਾਪਿੰਗ ਮਾਲ 8 ਜੂਨ 2020 ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।ਇਨ੍ਹਾਂ ਸਾਰੇ ਸੰਸਥਾਨਾਂ ਵਾਸਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਸਟੈਂਡਰਡ ਅਪਰੇਟਿੰਗ ਪ੍ਰੋਸੀਜਰਜ਼ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
ਜਾਰੀ ਹੁਕਮਾਂ ਅਨੁਸਾਰ ਸ਼ਾਪਿੰਗ ਮਾਲਜ਼ ’ਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਲਈ ਆਪਣੇ ਮੋਬਾਇਲ ’ਤੇ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ।ਪਰਿਵਾਰ ਦੇ ਮਾਮਲੇ ’ਚ ਨਾਲ ਆਏ ਇਕ ਵਿਅਕਤੀ ਦੇ ਫ਼ੋਨ ’ਤੇ ਕੋਵਾ ਐਪ ਹੋਣੀ ਜ਼ਰੂਰੀ ਹੋਵੇਗੀ।ਮਾਲ ਵਿੱਚ ਇੱਧਰ-ਉਧਰ ਘੁੰਮਣਾ ਮਨ੍ਹਾਂ ਹੋਵੇਗਾ।
ਸ਼ਾਪਿੰਗ ਮਾਲ ’ਚ ਦਾਖਲਾ ਟੋਕਨ ਪ੍ਰਣਾਲੀ ’ਤੇ ਆਧਾਰਿਤ ਹੋਵੇਗਾ ਅਤੇ ਇਕ ਨਿਸ਼ਚਿਤ ਗਿਣਤੀ ਤੋਂ ਵੱਧ ਵਿਅਕਤੀ ਮਾਲ ਅੰਦਰ ਦਾਖਲ ਨਹੀਂ ਹੋਣਗੇ।ਮਾਲ ਅੰਦਰ ਸਥਿਤ ਹਰੇਕ ਦੁਕਾਨ ’ਚ ਦਾਖਲ ਹੋਣ ਵਾਲੇ ਗਾਹਕਾਂ ਦੀ ਗਿਣਤੀ ਉਨ੍ਹਾਂ ’ਚ 6 ਫੁੱਟ ਦੀ ਦੂਰੀ ਦੇ ਆਧਾਰ ’ਤੇ ਨਿਸ਼ਚਿਤ ਕੀਤੀ ਜਾਵੇਗੀ।ਹੁਕਮਾਂ ਅਨੁਸਾਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਮਾਲ ਅੰਦਰ ਵਿਅਕਤੀਆਂ ਦੇ ਦਾਖਲ ਹੋਣ ਦੀ ਕੁੱਲ ਸਮਰੱਥਾ ਦਾ 50 ਫ਼ੀਸਦੀ ਤੋਂ ਵਧੇਰੇ ਨਾ ਹੋਵੇ।ਮਾਲ ਵਿੱਚਲੀਆਂ ਦੁਕਾਨਾਂ ਵਿੱਚ ਮਾਰਕਰ ਨਾਲ ਅੰਦਰ ਦਾਖਲ ਹੋਣ ਵਾਲਿਆਂ ਲਈ ਸੋਸ਼ਲ ਡਿਸਟੈਂਸਿੰਗ ਯਕੀਨੀ ਬਣਾਈ ਜਾਵੇ।ਦਿਵਿਆਂਗ ਵਿਅਕਤੀਆਂ ਜਾਂ ਮੈਡੀਕਲ ਐਮਰਜੈਂਸੀ ਤੋਂ ਬਿਨਾਂ ਲਿਫ਼ਟ ਨਾ ਵਰਤੀ ਜਾਵੇ ਜਦਕਿ ਐਸਕਾਲੇਟਰ (ਬਿਜਲਈ ਪੌੜੀਆਂ) ਸੋਸ਼ਨ ਡਿਸਟੈਂਸ ਰੱਖ ਕੇ ਵਰਤੀਆਂ ਜਾ ਸਕਦੀਆਂ ਹਨ।ਕੱਪੜਿਆਂ ਜਾਂ ਹੋਰ ਕਿਸੇ ਪਹਿਨਣ ਵਾਲੀ ਚੀਜ਼ ਦਾ ਟਰਾਇਲ ਕਰਨ ਦੀ ਇਜ਼ਾਜ਼ਤ ਨਾ ਦਿੱਤੀ ਜਾਵੇ।ਸਿਹਤ ਵਿਭਾਗ ਦੀ ਟੀਮ ਅੰਦਰ ਕੰਮ ਕਰਨ ਵਾਲੇ ਵਰਕਰਾਂ ਦਾ ਨਿਯਮਤ ਰੂਪ ’ਚ ਸਿਹਤ ਨਿਰੀਖਣ ਕਰੇਗੀ।ਮਾਲ ਦੇ ਅੰਦਰ ਰੈਸਟੋਰੈਂਟ ਜਾਂ ਫੂਡ ਕੋਰਟ ਕੇਵਲ ਟੇਕ-ਅਵੇਅ ਜਾਂ ਹੋਮ ਡਲਿਵਰੀ ਸੇਵਾ ਹੀ ਦੇ ਸਕਣਗੇ।ਇਨ੍ਹਾਂ ਮਾਲਜ਼ ਦੇ ਪ੍ਰਬੰਧਕ ਹੱਥ ਸਾਫ਼ ਰੱਖਣ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਹਿਨਣ ਦੇ ਪ੍ਰਬੰਧਾਂ ਲਈ ਜਿੰਮੇਵਾਰ ਹੋਣਗੇ।
ਇਸੇ ਤਰ੍ਹਾਂ ਰੈਸਟੋਰੈਂਟ ਕੇਵਲ ਭੋਜਨ ਘਰ ਲਿਜਾਣ ਜਾਂ ਹੋਮ ਡਲਿਵਰੀ ਲਈ ਹੀ ਖੋਲ੍ਹੇ ਜਾ ਸਕਣਗੇ ਅਤੇ ਹੋਮ ਡਲਿਵਰੀ ਰਾਤ 8 ਵਜੇ ਤੱਕ ਹੀ ਹੋ ਸਕੇਗੀ।ਰੈਸਟੋਰੈਂਟ ਦੇ ਪ੍ਰਬੰਧਕ ਹੱਥ ਸਾਫ਼ ਰੱਖਣ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਹਿਨਣ ਦੇ ਪ੍ਰਬੰਧਾਂ ਲਈ ਜਿੰਮੇਵਾਰ ਹੋਣਗੇ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media