ਗੁਰਦਾਸਪੁਰ, 6 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਹੈ ਕਿ ਜਿਲੇ ‘ਚ 4846 ਸ਼ੱਕੀ ਮਰੀਜਾਂ ਵਿਚੋਂ 4566 ਮਰੀਜ਼ਾਂ ਦੀ
ਰਿਪੋਰਟ ਨੈਗਟਿਵ ਆਈ ਹੈ, 148 ਕੋਰੋਨਾ ਪੀੜਤ ਅਤੇ 134 ਪੈਂਡਿੰਗ ਹਨ। 148 ਕੋਰੋਨਾ ਪੀੜਤਾਂ ਵਿਚੋਂ 3 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ, 132 ਘਰਾਂ ਨੂੰ ਭੇਜੇ ਗਏ ਹਨ (129 ਠੀਕ ਹੋਏ ਹਨ, 3 ਘਰਾਂ ਅੰਦਰ ਇਕਾਂਤਵਾਸ ਕੀਤੇ ਗਏ ਹਨ)।7 ਪੀੜਤ ਧਾਰੀਵਾਲ ਅਤੇ 4 ਪੀੜਤ ਬਟਾਲਾ ਵਿਖੇ ਅਤੇ 2 ਅੰਮ੍ਰਿਤਸਰ ਦਾਖਲ ਹਨ।।
ਸਿਵਲ ਸਰਜਨ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਲਾਜ਼ਮੀ ਤੋਰ `ਤੇ ਪਾਲਣਾ ਕਰਨ ਨੂੰ ਯਕੀਨੀ ਬਣਾਉਣ।ਉਨਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਮਾਸਕ ਜਰੂਰ ਤੌਰ `ਤੇ ਪਹਿਨਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾਵੇ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media