Wednesday, September 16, 2026

ਹਰਬੰਸ ਸਿੰਘ ਸੰਧੂ ਦੇ ਪਰਿਵਾਰ ਵੱਲੋਂ ਗੁ. ਸ੍ਰੀ ਛੇਹਰਟਾ ਸਾਹਿਬ ਜੀ ਦੇ ਲੰਗਰਾਂ ਲਈ ਰਸਦਾਂ ਭੇਟ

ਅੰਮ੍ਰਿਤਸਰ,  ਜੂਨ 7 (ਪੰਜਾਬ ਪੋਸਟ -ਸੰਧੂ) – ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਦੇ ਲੰਗਰਾਂ ਦੇ ਤਰਨ ਤਾਰਨ ਵਾਸੀ ਹਰਬੰਸ ਸਿੰਘ ਸੰਧੂ ਦੇ ਪਰਿਵਾਰ ਵੱਲੋਂ 51000 ਰੁਪੈ ਦੀ ਲੰਗਰ ਰਸਦ ਮੈਨੇਜਰ ਭਾਈ ਲਾਲ ਸਿੰਘ ਦੇ ਸਪੁੱਰਦ ਕੀਤੀ ਗਈ।ਇਹ ਰਸਦ ਹਰਬੰਸ ਸਿੰਘ ਸੰਧੂ ਦੀ ਧਰਮ ਪਤਨੀ ਬੀਬੀ ਹਰਜਿੰਦਰ ਕੌਰ ਤੇ ਬੇਟੇ ਮਨਪ੍ਰੀਤ ਸੰਧੂ ਆਸਟ੍ਰੇਲੀਆ ਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਮੈਨੇਜਰ ਭਾਈ ਲਾਲ ਸਿੰਘ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਕੀਤਾ ਗਿਆ।

              ਇਸ ਮੌਕੇ ਹਰਪਾਲ ਸਿੰਘ ਕੋਮਲ ਆਸਟ੍ਰੇਲੀਆ, ਅਮਨਪ੍ਰੀਤ ਕੌਰ ਤੇ ਸੰਦੀਪ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …