ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਸੰਧੂ) – ਉਘੇ ਸਾਹਿਤਕਾਰ, ਕਹਾਣੀਕਾਰ, ਚਿੰਤਕ ਤੇ ਸਮੀਖਿਅਕ ਪਿ੍ਰੰ. ਗੁਰਬਾਜ਼ ਸਿੰਘ ਛੀਨਾ ਨੇ ਕੋਰੋਨਾ ਵਾਇਰਸ
ਕੋਵਿਡ-19 ਦੀ ਇਸ ਮਹਾਂਮਾਰੀ ਦੇ ਦੌਰਾਨ ਆਪ ਤਿਆਰ ਕੀਤੀ ਸਫਲ ਡਰਿੱਪ ਤਕਨੀਕ ਦੇ ਰਸਤੇ ਵੱਡੇ ਪੱਧਰ ‘ਤੇ ਪਾਣੀ ਦਾ ਬਚਾਅ ਕਰਕੇ ਆਰਗੈਨਿਕ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਰਾਹੀਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਇਲਾਕੇ ਵਿੱਚ ਇਸ ਰਾਹ ਦਸੇਰੇ ਦੀ ਆਪਣੀ ਕਿਸਮ ਦੇ ਖੇਤੀਬਾੜੀ ਤੇ ਪਾਣੀ ਨਾਲ ਸਬੰਧਤ ਇਸ ਵਿਲੱਖਣ ਕਾਰਜ਼ ਦੀ ਹਰ ਪਾਸੇ ਚਰਚਾ ਹੋ ਰਹੀ ਹੈ।ਪ੍ਰਿੰਸੀਪਲ ਗੁਰਬਾਜ਼ ਸਿੰਘ ਛੀਨਾ ਨਿਵਾਸੀ ਪਿੰਡ ਤੋਲਾ ਨੰਗਲ ਨੇ ਦੱਸਿਆ ਕਿ ਉਹ ਪਿੱਛਲੇ ਲੰਮੇ ਸਮੇਂ ਤੋਂ ਵਿੱਦਿਅਕ ਖੇਤਰ ਨਾਲ ਜੁੜ ਕੇ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਦੇ ਰਾਹੀਂ ਵਿੱਦਿਆ ਦਾ ਦਾਨ ਦੇ ਰਹੇ ਹਨ।ਪਰ ਇਸ ਜਨਤਾ ਕਰਫਿਊ ਤੇ ਲਾਕਡਾਊਨ ਕਈ ਕਹਾਣੀਆਂ ਤੇ ਕਵਿਤਾਵਾਂ ਵੀ ਲਿਖੀਆਂ, ਪਰ ਵੱਡਾ ਸਮਾਂ ਸਫਲ ਡਰਿੱਪ ਤਕਨੀਕ ਦੇ ਰਸਤੇ ਵੱਡੇ ਪੱਧਰ ਤੇ ਪਾਣੀ ਦਾ ਬਚਾਅ ਕਰਕੇ ਆਰਗੈਨਿਕ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਰਨ ‘ਤੇ ਲਗਾਇਆ।ਜਿਸ ਦੇ ਬੇਹਤਰ ਨਤੀਜੇ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਤੋਂ ਬਾਅਦ ਹਮੇਸ਼ਾਂ ਰੇਗਿਸਤਾਨ ਦੇ ਰਸਤੇ ਪੈ ਰਹੇ ਪੰਜਾਬ ਦੇ ਪਾਣੀ ‘ਤੇ ਇਸ ਦੀ ਖੇਤੀਬਾੜੀ ਦੀ ਪੈਦਾਵਾਰ ਨੂੰ ਲੈ ਕੇ ਚਿੰਤਨ ਕਰਦੇ ਰਹਿੰਦੇ ਸਨ।ਅਜੌਕੇ ਦੌਰ ਵਿੱਚ ਫਲ ਤੇ ਸਬਜ਼ੀਆਂ ਕੈਮਿਕਲਸ ਤੇ ਦਵਾਈਆਂ ਨਾਲ ਤਿਆਰ ਹੁੰਦੀਆਂ ਹਨ ਜੋ ਮਨੁੱਖੀ ਜਾਨ ਲਈ ਖੌਅ ਹਨ।ਉਹਨਾਂ ਦੱਸਿਆ ਕਿ ਡਰਿਪ ਤਕਨੀਕ ਨਾਲ ਪਾਣੀ ਸਿਰਫ ਤੇ ਸਿਰਫ ਬੂਟੇ ਦੀਆਂ ਜੜ੍ਹਾਂ ਤੱਕ ਹੀ ਸੀਮਿਤ ਰਹਿੰਦਾ ਹੈ।ਇਸ ਨਾਲ ਨਦੀਨ ਉੱਗਣ ਦੇ ਮੌਕੇ ਵੀ ਬਹੁਤ ਘੱਟ ਹੁੰਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪਾਣੀ ਦੀ ਹੋ ਰਹੀ ਬੇਕਦਰੀ ਕਾਰਨ ਪਾਣੀ ਦਾ ਪੱਧਰ ਨੀਵੇਂ ਪੱਧਰ ਵਲ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣ ਦੇ ਆਸਾਰ ਬਣ ਗਏ ਹਨ। ਅਜਿਹੇ ਵਿੱਚ ਡਰਿੱਪ ਪਾਣੀ ਵੰਡ ਪ੍ਰਣਾਲੀ ਰਾਹੀ ਵੱਡੇ ਪੱਧਰ ਤੇ ਪਾਣੀ ਦਾ ਬਚਾਅ ਕਰਕੇ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਚੰਗੀ ਕਾਸ਼ਤ ਕਰਕੇ ਸਿਹਤਯਾਬੀ ਵੱਲ ਸਕਦੇ ਹਾਂ।ਉਨ੍ਹਾਂ ਕਿਹਾ ਕਿ ਉਹ ਇਲਾਕੇ ਵਿੱਚ ਆਰਗੈਨਿਕ ਸਬਜ਼ੀਆਂ ਤੇ ਫਲਾਂ ਦੀ ਪੈਦਾਵਾਰ ਦੇ ਚਾਹਾਵਾਨਾਂ ਨੂੰ ਇਸ ਤਕਨੀਕ ਪ੍ਰਤੀ ਜਾਗਰੂਕ ਕਰਨਗੇ।
ਪ੍ਰਿੰ. ਗੁਰਬਾਜ਼ ਸਿੰਘ ਛੀਨਾ ਦੇ ਯਤਨਾਂ ਦੀ ਪ੍ਰਸ਼ੰਸ਼ਾ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਡਾਇਰੈਕਟਰ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਾਣੀ ਦੀ ਦੁਰਵਰਤੋਂ ਰੁਕਣਾ ਸਮੇਂ ਦੀ ਲੋੜ ਹੈ।ਕੁਦਰਤੀ ਤੇ ਗੈਰ ਕੁਦਰਤੀ ਜਲ ਸਰੋਤਾਂ ਤੋਂ ਲੋੜ ਅਨੁਸਾਰ ਪਾਣੀ ਵਰਤੋਂ ਕਰਦਿਆਂ ਇਸ ਸਬੰਧੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media