Friday, August 14, 2026

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਡੀ.ਸੀ ਦਫਤਰਾਂ ਅੱਗੇ ਧਰਨੇ 8 ਜੂਨ ਨੂੰ

ਵਿਸ਼ਾਲ ਧਰਨਿਆਂ ‘ਚ ਪੂਰੇ ਰੋਹ ਨਾਲ ਕੀਤੀ ਜਾਵੇ ਸ਼ਮੂਲੀਅਤ – ਪੰਨੂ, ਪੰਧੇਰ
ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਚੇਤੰਨ ਵਰਗ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ

ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲ਼ਿਆਂ ਦੇ ਖਿਲਾਫ 8 ਜੂਨ ਨੂੰ ਪੰਜਾਬ ਭਰ ਦੇ ਡੀ.ਸੀ ਦਫਤਰਾਂ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨਿਆਂ ਵਿੱਚ ਪੂਰੇ ਰੋਹ ਨਾਲ ਸ਼ਮੂਲੀਅਤ ਕੀਤੀ ਜਾਵੇ।
          ਜਥੇਬੰਦੀ ਦੀ ਸੂਬਾ ਕੋਰ ਕਮੇਟੀ ਦੀ ਸਥਾਨਕ ਚੱਬਾ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਗੰਭੀਰ ਵਿਚਾਰ ਵਟਾਂਦਰੇ ਤੋ ਬਾਅਦ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀ ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਗਈ ਹੈ ਕਿ ਪੰਜਾਬ ਤੇ ਦੇਸ਼ ਦੀ ਕਿਸਾਨੀ ਕਿੱਤੇ ਨਾਲ ਸਬੰਧਤ 60% ਅਬਾਦੀ ਤੇ 75% ਲੋਕਾਂ ਨੂੰ ਖੇਤੀ ਕਿੱਤੇ ਵਿੱਚ ਰੁਜ਼ਗਾਰ ਦੇ ਰਹੇ ਤੇ ਦੇਸ਼ ਦੀ ਅੰਨ ਸੁਰੱਖਿਆ ਨੂੰ ਮਜ਼ਬੂਤ ਕਰ ਰਹੇ ਅੰਨਦਾਤਿਆਂ ਦੀ ਬਰਬਾਦੀ ਰੋਕਣ ਲਈ ਖੇਤੀ ਉਤਪਾਦਨ ਵਣਜ ਤੇ ਵਪਾਰ ਆਰਡੀਨੈਂਸ 2020, ਫਾਰਮਰ ਐਗਰੀਮੈਂਟ ਆਨ ਪਰਾਈਸ ਇੰਨਸ਼ੋਰੈਂਸ ਐਂਡ ਫਾਰਮਰ ਸਰਵਿਸ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਦਾ ਖਰੜਾ ਤੁਰੰਤ ਰੱਦ ਕੀਤੇ ਜਾਣ।
            ਉਨਾਂ ਕਿਹਾ ਕਿ ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕੇਂਦਰ ਸਰਕਾਰ ਵਲੋਂ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਉਂਦਿਆਂ ਦੇਸ਼ ਦੇ ਸੰਘੀ ਢਾਂਚੇ ਵਿੱਚ ਰਾਜਾਂ ਦੀ ਸੀਮਾਵਰਤੀ ਸੂਚੀ ਵਿੱਚ ਦਰਜ਼ ਖੇਤੀ ਮੰਡੀ, ਬਿਜਲੀ ਸਬੰਧੀ, ਪਾਣੀ ਸਬੰਧੀ ਆਦਿ ਮਿਲੇ ਅਧਿਕਾਰਾਂ ਨੂੰ ਦਰਕਿਨਾਰ ਕਰਦਿਆਂ ਖੇਤੀ ਮੰਡੀ ‘ਤੇ ਕਾਰਪੋਰੇਟ ਕੰਪਨੀਆਂ ਦਾ ਕਬਜ਼ਾ ਕਰਵਾਉਣ ਲਈ ਜਰੂਰੀ ਵਸਤਾਂ ਨਿਯਮ 1955 ਵਿੱਚ ਸੋਧ ਕਰ ਦਿੱਤੀ ਗਈ ਹੈ।ਬਿਜਲੀ ਸੋਧ ਬਿੱਲ 2020 ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਆਰਡੀਨੈਂਸ ਰਾਹੀਂ ਲਾਗੂ ਕਰਕੇ 28 ਸੂਬਾ ਸਰਕਾਰਾਂ ਨੂੰ ਉਕਤ ਬਿੱਲ ਦਾ ਖਰੜਾ ਪ੍ਰਵਾਨ ਕਰਨ ਲਈ ਕਈ ਤਰਾਂ ਦੀਆਂ ਆਰਥਿਕ ਮਦਦ ਨਾ ਦੇਣ ਦੀਆਂ ਸ਼ਰਤਾਂ ਲਗਾ ਕੇ ਧਮਕਾਇਆ ਜਾ ਰਿਹਾ ਹੈ।ਇਸ ਨਾਲ ਦੇਸ਼ ਵਿੱਚ ਬਣੇ ਗੰਭੀਰ ਹਾਲਾਤਾਂ ਕਾਰਣ ਕਿਸਾਨਾਂ ਮਜ਼ਦੂਰਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ।
          ਕਿਸਾਨ ਆਗੂ ਨੇ ਉਕਤ ਧਰਨਿਆਂ ਦੀਆਂ ਸਭ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਨਾਂ ਧਰਨਿਆਂ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ, ਬੀਬੀਆਂ ਸ਼ਾਮਲ ਹੋ ਕੇ ਭਾਰਤ ਸਰਕਾਰ ਦੇ ਨਾਮ ਪੰਜਾਬ ਸਰਕਾਰ ਰਾਹੀਂ ਮੰਗ ਪੱਤਰ ਭੇਜਣਗੇ।
               ਮੀਟਿੰਗ ਵਿੱਚ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ ਆਦਿ ਆਗੂ ਵੀ ਮੀਟਿੰਗ ਵਿੱਚ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …