Thursday, July 30, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਹੈਂਡਬਾਲ ਚੈਂਮਪੀਅਨਸ਼ਿਪ ਜਿੱਤੀ

PPN13101411

ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ ਸੱਗੂ) -ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਹੈਂਡਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 7 ਤੋਂ 9 ਅਕਤੂਬਰ 2014 ਤੱਕ ਹੋਈ ਅੰਤਰ ਕਾਲਜ ਹੈਂਡਬਾਲ ਚੈਂਮਪੀਅਨਸ਼ਿਪ ਵਿੱਚ ਜਿੱਤ ਪ੍ਰਾਪਤ ਕੀਤੀ।ਕਾਲਜ ਦੀਆਂ ਖਿਡਾਰਣਾਂ ਨੇ ਕੇ. ਐਮ. ਵੀ. ਕਾਲਜ, ਜਲੰਧਰ ਅਤੇ ਖਾਲਸਾ ਕਾਲਜ ਫਾਰ ਵੂਮੈਨ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਟੀਮ ਵਿਚੋਂ 10 ਖਿਡਾਰਣਾਂ ਨੂੰ ਉੱਤਰ ਜੋਨ ਹੈਂਡਬਾਲ ਇੰਟਰਵਰਸਿਟੀ ਮੁਕਾਬਲਾ ਲਈ ਚੁਣਿਆ ਗਿਆ ਜੋ ਕਿ 7 ਤੋਂ 13 ਨਵੰਬਰ 2014 ਨੂੰ ਜੰਮੂ ਵਿਚ ਹੋਣੇ ਹਨ ਅਤੇ 16 ਤੋਂ 22 ਨਵੰਬਰ 2014 ਤੱਕ ਆਲ ਇੰਡੀਆ ਇੰਟਰਵਰਸਿਟੀ ਵਿਚ ਹੋਣੇ ਹਨ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਖਿਡਾਰਣਾਂ ਨੂੰ  ਵਧਾਈ ਦਿੱਤੀ ਅਤੇ ਉਹਨਾਂ ਨੂੰ ਭਵਿੱਖ ਵਿਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਖੇਡ ਵਿਭਾਗ ਦੇ ਮੁਖੀ ਸ਼੍ਰੀਮਤੀ ਸਵੀਟੀ ਬਾਲਾ ਅਤੇ ਮੈਡਮ ਰੁਪਿੰਦਰ ਕੌਰ ਨੇ ਖਿਡਾਰਣਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply