ਜੰਡਿਆਲਾ ਗੁਰੂ, 8 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਡਰੀਮ ਸਿਟੀ ਮਾਨਾਂਵਾਲਾ ਵਿਖੇ ਡਰੀਮ ਸਿਟੀ ਵਾਸੀਆਂ ਵੱਲੋਂ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ
ਦਿਵਸ ਮਨਾਇਆ ਗਿਆ।ਡਾ. ਇੰਦਰਪਾਲ ਸਿੰਘ ਪਸਰੀਚਾ ਨੇ ਕਿਹਾ ਕਿ ਡਰੀਮ ਸਿਟੀ ਵਾਸੀਆਂ ਨੇ ਪ੍ਰਣ ਕੀਤਾ ਹੈ ਕਿ ਕਲੌਨੀ ਨੂੰ ਹਰਿਆ ਭਰਿਆ ਰੱਖਣ ਲਈ ਵੱਧ-ਵੱਧ ਬੂਟੇ ਲਗਾਉਣਗੇ।ਸਮਿੱਤਰ ਸਿੰਘ, ਸੰਜੀਵ ਸ਼ਿੰਗਾਰੀ ਨੇ ਕਿਹਾ ਕਿ ਇਕ ਬੂਟਾ ਪ੍ਰਤੀ ਦਿਨ 230 ਲਿਟਰ ਆਕਸੀਜਨ ਪੈਦਾ ਕਰਦਾ ਹੈ, ਜਿਸ ਦੀ ਸਲਾਨਾ ਕੀਮਤ 23 ਲੱਖ ਰੁਪਏ ਬਣਦੀ ਹੈ।
ਇਸ ਮੌਕੇ ਹਰਭਜਨ ਕਾਹਲੋ, ਰਸ਼ਪਾਲ ਪੰਨੂੰ ਪ੍ਰਧਾਨ ਡਰੀਮ ਸਿਟੀ, ਡਾ. ਇੰਦਰਪਾਲ, ਸੁਰਜੀਤ ਸਿੰਘ ਬਮਰਾਹ, ਰਮੇਸ਼ ਜੈਰਥ, ਕੰਵਲਜੀਤ ਸਿੰਘ, ਕਿੱਟੀ ਚੋਪੜਾ, ਸਤਵਿੰਦਰ ਸਿੰਘ ਸਿੱਧੂ, ਗੁਰਮੁਖ ਸਿੰਘ ਰੰਧਾਵਾ, ਵਿਕਾਸ ਅਗਰਵਾਲ ਆਦਿ ਹਾਜਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media