ਲੌਂਗੋਵਾਲ, 8 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਦਿੜਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ
ਨੇ ਦਿੜਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਖਾਲਿਸਤਾਨ ਦੇ ਹੱਕ ਵਿੱਚ ਦਿੱਤਾ ਬਿਆਨ ਉਨਾਂ ਦਾ ਨਿੱਜੀ ਹੋ ਸਕਦਾ ਹੈ ਜਾਂ ਫਿਰ ਇਹ ਬਿਆਨ ਅਕਾਲੀ ਦਲ ਦੇ ਪੱਖ ਤੋਂ ਦਿੱਤਾ ਗਿਆ ਹੈ।ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ।ਉਸ ਬਾਰੇ ਉਨਾਂ ਦੀ ਟਿੱਪਣੀ ਕਰਨੀ ਠੀਕ ਨਹੀਂ ਹੈ।ਇਸ ਬਿਆਨ ਬਾਰੇ ਅਕਾਲੀ ਦਲ ਅਤੇ ਉਨਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਆਪਣੀ ਸਥਿਤੀ ਸਪੱਸ਼ਟ ਕਰੇ।ਚੀਮਾ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਦੇ ਬਿਆਨ ਨਾਲ ਆਮ ਆਦਮੀ ਪਾਰਟੀ ਦਾ ਕੋਈ ਸਰੋਕਾਰ ਨਹੀਂ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪੁਲਿਸ ਵਲੋਂ ਸਿਰਫ ਗੱਡੀ ਦਾ ਚਲਾਨ ਕੱਟ ਕੇ ਵਾਪਿਸ ਜਾਣ ਦੇ ਘਟਨਾਕ੍ਰਮ ਦੀ ਚਰਚਾ ਚੱਲ ਰਹੀ ਹੈ।ਇਹ ਪੁਲਿਸ ਦਾ ਨਿਕੰਮਾਪਣ ਹੈ ਕਿ ਪੁਲਿਸ ਨੂੰ ਲੋੜੀਂਦਾ ਸਿੱਧੂ ਮੂਸੇਵਾਲਾ ਉਨਾਂ ਕੋਲੋ ਬੇਖੋਫ ਚਲਾ ਗਿਆ ਹੈ।ਉਨਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਚਾਹੇ ਉਹ ਕੋਈ ਵੀ ਹੋਵੇ ਚਾਹੇ ਕਿੰਨੀ ਵੀ ਪਹੁੰਚ ਰੱਖਦਾ ਹੋਵੇ।ਉਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲੇ ਸੂਬੇ ਵਿੱਚ ਲਗਾਤਾਰ ਵਧ ਰਹੇ ਹਨ, ਪਰ ਮੁੱਖ ਮੰਤਰੀ ਚੁੱਪ ਧਾਰੀ ਬੈਠੇ ਹਨ।ਸਰਕਾਰ ਤੋਂ ਨਰਾਜ਼ ਸੂਬੇ ਦਾ ਹਰੇਕ ਵਰਗ ਸੜਕਾਂ ‘ਤੇ ਨਿਕਲਿਆ ਹੋਇਆ ਹੈ ਅਤੇ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ ਨਜਰ ਨਹੀਂ ਆ ਰਹੀ ਹੈ।ਕੈਪਟਨ ਨੇ ਲੋਕਾਂ ਵਿੱਚ ਆ ਕੇ ਕਿਸੇ ਦੀ ਕੋਈ ਸਾਰ ਨਹੀਂ ਲਈ।ਜਦਕਿ ਇਸ ਦੇ ਉਲਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਜਨਤਾ ਨੂੰ ਕੋਰੋਨਾ ਮਹਾਂਮਾਰੀ ਤੋ ਬਚਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media