
ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ) – ਕਬਰਿਸਤਾਨ ਇਦਗਾਹ ਵਿਚ 26 ਅਕਤੂਬਰ ਜਲਸੇ (ਸਮਾਗਮ) ਨੂੰ ਲੈ ਕੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਦੇ ਪੰਜਾਬ ਪ੍ਰਧਾਨ ਮਾਣਿਕ ਅਲੀ ਅਤੇ ਜਨਰਲ ਸੱਕਤਰ ਮੌਲਾਨਾ ਸ਼ਾਹ ਆਲਮ ਅਤੇ ਸ਼ਹਿਰ ਦੇ ਮੋਹਤਬਾਰਾਂ ਨੇ ਇਦਗਾਹ ਤੇ ਕਬਰਿਸਤਾਨ ਵਿਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਲੈ ਕੇ ਡੀਸੀ ਨੂੰ ਮਿਲੇ। ਇਸ ਮੋਕੇ ਮਾਣਿਕ ਅਲੀ ਨੇ ਕਿਹਾ ਕਿ ਸੁਲਤਾਨਿਿਵੰਡ ਦੀ ਇਦਗਾਹ ਤੇ ਕਬਰਿਸਤਾਨ ਦੀ ਸਰਾਂ ਵਿਚ ਪਿਛਲੇ ਇਕ ਸਾਲ ਤੋਂ ਝਗੜਾ ਚੱਲ ਰਿਹਾ ਹੈ, ਜਿਸ ਦਾ ਕੇਸ ਅਦਲਾਤ ਵਿਚ ਵਿਚਾਰਅਧੀਨ ਹੈ। ਉਨਾਂ ਕਿਹਾ ਕਿ ਅਦਾਲਤ ਵਲੋਂ ਦੋਹਾਂ ਗੁੱਟਾਂ ਨੂੰ ਸਮਾਗਮ, ਜਲਸਾ, ਜਲੂਸ ਤੇ ਕੋਈ ਹੌਰ ਕੰਮ ਜੋ ਅਦਾਲਤੀ ਆਰਡਰ ਦੇ ਖਿਲਾਫ ਹੈ ਨਹੀ ਕਰ ਸਕਦਾ, ਪਰ ਪਿਛਲੇ ਸਾਲ ਹੀ ਦੋਹਾਂ ਧੀਰਾਂ ਵਿਚ ਸਮਾਗਮ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੌਰਾਨ ਕਾਨੂੰਨ ਨੇ ਅਦਾਲਤੀ ਆਰਡਰ ਵੇਖਦੇ ਹੋਏ ਦੋਵਾਂ ਗੁੱਟਾਂ ਦੇ ਸਮਾਗਮਾਂ ਤੇ ਰੌਕ ਲਗਾ ਦਿੱਤੀ ਸੀ ਤੇ ਅਗਾਹ ਕੀਤਾ ਸੀ ਕਿ ਜੇਕਰ ਅੱਗੇ ਤੋਂ ਕਿਸੇ ਵੀ ਗੁੱਟ ਵਲੋਂ ਅਜਿਹਾ ਕੀਤਾ ਗਿਆਂ ਤਾਂ ਉਸ ਗੁੱਟ ਖਿਲ਼ਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆਂ ਕਿ ਇਸ ਦੇ ਬਾਵਜੂਦ ਹੁਣ ਫਿਰ ਦੂਜੇ ਗੁੱਟ ਵਲੋਂ ਜਲਸੇ ਦਾ ਐਲਾਨ ਕਰਕੇ ਆਪਣੇ ਵਿਰੋਧੀ ਗੁੱਟ ਵਿਚ ਗੁੱਸੇ ਦੀ ਲਹਿਰ ਪੈਦਾ ਕਰ ਰਿਹਾ ਹੈ। ਡੀਸੀ ਨੇ ਮਾਣਿਕ ਅਲੀ ਤੇ ਉੱਕਤ ਮੁਸਲਿਮ ਭਾਂਈਚਾਰੇ ਨੂੰ ਵਿਸ਼ਵਾਸ ਦਵਾਇਆ ਕਿ ਸੁਲਤਾਨਵਿੰਡ ਦੀ ਇਦਗਾਹ ਤੇ ਕਬਰਿਸਤਾਨ ਵਿਚ ਕਿਸੇ ਵੀ ਤਰਾਂ ਦਾ ਜਲੂਸ ਜਾਂ ਸਮਾਗਮ ਨਹੀ ਹੋਣ ਦਿੱਤਾ ਜਾਵੇਗਾ ਤੇ ਕਾਨੂੰਨ ਦੀ ਉਲੰਘਣਾ ਕਲਰਨ ਵਾਲੇ ਖਿਲ਼ਾਫ ਸਖਤੀ ਨਾਲ ਨਿਪਟਿਆਂ ਜਾਵੇਗਾ। ਇਸ ਮੋਕੇ ਜੋਇੰਟ ਸਕੱਤਰ ਅਜੀਮ, ਰਜਾਉੱਲਾ, ਅਬਦੁਲ ਨੂਰ, ਮੋਤੀਉਰ ਰਹਿਮਾਨ, ਇਖਤਿਆਰ ਅਲੀ, ਅਬਦੁੱਲਾ ਭਾਈ, ਸਰਫਰਾਜ, ਸ਼ਮੀਮ, ਅਬਦੁਲ ਠੇਕੇਦਾਰ, ਨੋਸ਼ਾਂਦ, ਕਰੀਮ ਆਦਿ ਹਾਜਰ ਸਨ।
Punjab Post Daily Online Newspaper & Print Media