Monday, March 16, 2026

ਮੰਗਲਵਾਰ ਨੂੰ 3 ਹੋਰ ਲੋਕ ਕਾਰੋਨਾ ਪਾਜ਼ਟਿਵ, ਕੁੱਲ ਗਿਣਤੀ 94 ਹੋਈ

57 ਕਰੋਨਾ ਰਿਕਵਰ, ਐਕਟਿਵ ਕੇਸ 33 ਤੇ ਹੋਈਆਂ 4 ਮੌਤਾਂ

ਪਠਾਨਕੋਟ, 9 ਜੂਨ (ਪੰਜਾਬ ਪੋਸਟ ਬਿਊਰੋ) – ਅੱਜ ਮੰਗਲਵਾਰ ਨੂੰ ਜਿਲਾ ਪਠਾਨਕੋਟ ਵਿੱਚ 3 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਉਣ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 94 ਹੋ ਗਈ ਹੈ।ਜਿਨਾਂ ਵਿੱਚੋਂ 57 ਲੋਕ ਕਰੋਨਾ ਰਿਕਵਰ ਕਰ ਚੁੱਕੇ ਹਨ।ਪੰਜਾਬ ਸਰਕਾਰ ਦੀ ਡਿਸਚਾਰਜ ਪਾਲਸੀ ਅਧੀਨ 3 ਲੋਕ ਕਰੋਨਾ ਪਾਜ਼ਟਿਵ ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ‘ਤੇ ਘਰ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰੋਨਾ ਤੇ ਫਤਿਹ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
                   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਮੰਗਲਵਾਰ ਨੂੰ ਜਿਲਾ ਪਠਾਨਕੋਟ ਵਿੱਚ ਤਿੰਨ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਉਨਾਂ ਵਿੱਚੋਂ ਇੱਕ ਵਿਅਕਤੀ ਚੱਕ ਮਾਧੋ ਸਿੰਘ ਵਿਅਕਤੀ ਜਿਸ ਦੀ ਪਿਛਲੇ ਦਿਨਾਂ ਦੋਰਾਨ ਇਲਾਜ਼ ਦੋਰਾਨ ਮੋਤ ਹੋ ਗਈ ਸੀ।ਉਸ ਦੇ ਸੰਪਰਕ ਲੋਕਾਂ ਵਿੱਚੋਂ ਹੈ ਅਤੇ ਦੋ ਵਿਅਕਤੀਆਂ ਨੂੰ ਕਰੋਨਾ ਵਾਇਰਸ ਦੇ ਲੱਛਣ ਸਨ।ਮੈਡੀਕਲ ਰਿਪੋਰਟ ਆਉਣ ‘ਤੇ ਇਹ ਦੋਨੋ ਲੋਕ ਕਰੋਨਾ ਪਾਜ਼ਟਿਵ ਪਾਏ ਗਏ।ਇਨਾਂ ਵਿੱਚੋਂ ਇੱਕ ਵਿਅਕਤੀ ਸੁਜਾਨਪੁਰ ਅਤੇ ਇੱਕ ਵਿਅਕਤੀ ਪਠਾਨਕੋਟ ਸਿਟੀ ਦਾ ਰਹਿਣ ਵਾਲਾ ਹੈ।ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 33 ਕੇਸ ਕਰੋਨਾ ਪਾਜ਼ਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 4 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੌਤ ਹੋ ਚੁੱਕੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …