Thursday, November 5, 2026

78ਵੇਂ ਦੌਰ ਦਾ ਕੌਮੀ ਸੈਂਪਲ ਸਰਵੇ 15 ਜੂਨ ਤੋਂ

ਹੁਸ਼ਿਆਰਪੁਰ, 9 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਉਪ ਅਰਥ ਅਤੇ ਅੰਕੜਾ ਸਲਾਹਕਾਰ ਰਵਿੰਦਰ ਪਾਲ ਦੱਤਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ

File Photo

ਨੈਸ਼ਨਲ ਸੈਂਪਲ ਸਰਵੇ ਦੇ 78ਵੇਂ ਦੌਰ ਦਾ ਸਰਵੇਖਣ ਡੋਮੈਸਟਿਕ ਟੂਰਿਜ਼ਮ ਐਕਸਪੈਂਡੀਚਰ ਅਤੇ ਮਲਟੀਪਲਾਈ ਇੰਡੀਕੇਟਰ ਸਰਵੇ ਵਿਸ਼ੇ `ਤੇ ਜ਼ਿਲਾ ਅੰਕੜਾ ਦਫ਼ਤਰ ਹੁਸ਼ਿਆਰਪੁਰ ਵਲੋਂ 15 ਜੂਨ ਤੋਂ ਜ਼ਿਲੇ ਦੇ ਕੁੱਝ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸ਼ੁਰੂ ਹੋ ਰਿਹਾ ਹੈ।
             ਉਨਾਂ ਦੱਸਿਆ ਕਿ ਜ਼ਿਲੇ ਦੇ ਇਨਾਂ ਖੇਤਰਾਂ ਵਿੱਚ ਮੁਕੇਰੀਆਂ ਬਲਾਕ ਦਾ ਪਿੰਡ ਛਨੀਆਂ ਰਾਏ ਲੱਧੇ ਖਾਨ, ਦਸੂਹਾ ਦਾ ਪਿੰਡ ਡੱਫਰ ਪਿੰਡੀਖੈਟ, ਲੁਧਿਆਣੀ, ਟਾਕੀਪੁਰ, ਹੀਰਾਪੁਰ, ਬੱਲਾਂ ਅਤੇ ਮੁੰਢੀਆ, ਗੜਸ਼ੰਕਰ ਦਾ ਪਿੰਡ ਠੰਡਲ, ਹੁਸ਼ਿਆਰਪੁਰ-2 ਦਾ ਪਿੰਡ ਮੋਨਾਖੁਰਦ, ਮੁਕੇਰੀਆਂ ਦਾ ਪਿੰਡ ਸਰਿਆਣਾ, ਹੁਸ਼ਿਆਰਪੁਰ ਸ਼ਹਿਰ ਦਾ ਬਲਾਕ ਨੰਬਰ 6 ਅਤੇ 25 ਅਤੇ ਮਾਹਿਲਪੁਰ ਸ਼ਹਿਰ ਦਾ ਬਲਾਕ ਨੰਬਰ 10 ਸ਼ਾਮਲ ਹੈ।
              ਉਨਾਂ ਦੱਸਿਆ ਕਿ ਇਸ ਸਰਵੇਖਣ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਸਿੱਖਿਆ, ਜੀਵਨ ਪੱਧਰ, ਖਰਚ, ਘਰਾਂ ਦਾ ਇਨਫਰਾਸਟਰੱਕਚਰ ਢਾਂਚਾ ਅਤੇ ਡੋਮੈਸਟਿਕ ਟੂਰਿਜ਼ਮ ਐਕਸਪੈਂਡੀਚਰ ਆਦਿ ਦੀ ਵਿਸਥਾਰ ਨਾਲ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …