Tuesday, March 24, 2026

3 ਮਰੀਜ਼ਾਂ ਨੇ ਕੋਰੋਨਾ `ਤੇ ਫ਼ਤਿਹ ਹਾਸਲ ਕੀਤੀ- ਠੀਕ ਹੋ ਕੇ ਘਰਾਂ ਨੂੰ ਪਰਤੇ

ਐਕਟਿਵ ਕੋਰੋਨਾ ਪੀੜਤਾਂ ਦੀ ਗਿਣਤੀ ਘਟ ਕੇ 14 ਹੋਈ
ਗੁਰਦਾਸਪੁਰ, 9 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਬਟਾਲਾ ਵਿਖੇ ਦਾਖਲ 3 ਕੋਰੋਨਾ ਪੀੜਤ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ ਤੇ ਐਕਟਿਵ ਕੋਰੋਨਾ ਪੀੜਤਾਂ ਦੀ ਗਿਣਤੀ ਘਟ ਕੇ 14 ਰਹਿ ਗਈ ਹੈ।ਉਨਾਂ ਦੱਸਿਆ ਕਿ ਮਰੀਜ਼ਾਂ ਨੂੰ ਘਰ ਭੇਜਣ ਸਮੇਂ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਪੂਰੇ ਮਾਣ ਸਨਮਾਨ ਨਾਲ ਉਨਾਂ ਨੂੰ ਘਰ ਨੂੰ ਭੇਜਿਆ ਗਿਆ।ਮਰੀਜ਼ਾਂ ਨੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਇਥੇ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਈ ਹੈ ।
                 ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ `ਮਿਸ਼ਨ ਫਤਹਿ` ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ।ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ, ਸ਼ੋਸਲ ਡਿਸਟੈਂਸ ਮੈਨਟੇਨ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
                 ਸਿਵਲ ਸਰਜਨ ਨੇ ਦੱਸਿਆ ਕਿ ਬਟਾਲਾ ਵਿਖੇ ਦਾਖਲ 6 ਕੋਰੋਨਾ ਪੀੜਤਾਂ ਵਿਚੋਂ 3 ਠੀਕ ਹੋਏ ਹਨ।ਦੋ ਵਿਅਕਤੀ ਪਿੰਡ ਖੁਸ਼ਹਾਲਪੁਰ ਅਤੇ 1 ਵਿਅਕਤੀ ਪਿੰਡ ਤਲਵੰਡੀ ਦਾ ਵਸਨੀਕ ਹੈ, ਜੋ ਬਾਹਰਲੇ ਰਾਜਾਂ ‘ਚੋਂ ਆਏ ਸਨ। ਜਿਲੇ ‘ਚ ਕੋਰੋਨਾ ਵਾਇਰਸ ਦੇ 153 ਕੋਰੋਨਾ ਪੀੜਤਾਂ ਵਿਚੋਂ 3 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ, 136 ਮਰੀਜ਼ ਘਰਾਂ ਨੂੰ ਭੇਜੇ ਗਏ ਹਨ, (133 ਠੀਕ ਹੋਏ ਹਨ ਅਤੇ 3 ਘਰਾਂ ਵਿਚ ਏਕਾਂਤਵਾਸ ਕੀਤੇ ਗਏ ਹਨ ਅਤੇ ਜਿਲੇ ਵਿੱਚ 14 ਐਕਟਿਵ ਕੇਸ ਹਨ।ਬਟਾਲਾ ਵਿਖੇ 3, ਧਾਰੀਵਾਲ ਵਿਖੇ 7 ਅਤੇ 4 ਪੀੜਤ ਅੰਮ੍ਰਿਤਸਰ ਵਿਖੇ ਦਾਖਲ ਹਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …