Saturday, March 7, 2026

ਰਵੀ ਸਾਈ ਘਨੌਰ ਸਰਬਸੰਮਤੀ ਨਾਲ ਬਣੇ ਬਾਰਬਰ ਯੂਨੀਅਨ ਧੂਰੀ ਦੇ ਪ੍ਰਧਾਨ

ਧੂਰੀ, 9 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸੈਨ ਸਮਾਜ ਮਹਾਂ ਸਭਾ ਪੰਜਾਬ ਦੀ ਦੇਖ-ਰੇਖ ਵਿੱਚ ਬਾਰਬਰ ਯੂਨੀਅਨ ਧੂਰੀ ਦੀ ਸਲਾਨਾ ਚੋਣ ਵਿੱਚ  ਸਰਬਸੰਮਤੀ ਨਾਲ ਰਵੀ ਸਾਈ ਘਨੌਰ ਨੂੰ ਪ੍ਰਧਾਨ ਚੁਣਿਆ ਗਿਆ ਹੈ।ਇਸ ਚੋਣ ਵਿੱਚ ਗਗਨਦੀਪ ਠਾਕੁਰ ਨੂੰ ਜਨਰਲ ਸਕੱਤਰ, ਉਪੇਂਦਰ ਠਾਕੁਰ ਵਾਇਸ ਪ੍ਰਧਾਨ, ਵਿਨੋਦ ਤੇ ਬੱਬੂ ਕੈਸ਼ੀਅਰ, ਬੱਬੂ ਤੇ ਰਾਧੇ ਸ਼ਿਆਮ ਸਲਾਹਕਾਰ, ਪਰਮਜੀਤ ਪੰਮਾ ਪ੍ਰੈਸ ਸਕੱਤਰ, ਮਹਾਂਵੀਰ ਤੇ ਸੁਖਵੀਰ ਸਕੱਤਰ ਚੁਣੇ ਗਏ।ਚੋਣ ਤੋਂ ਬਾਅਦ ਪ੍ਰਧਾਨ ਰਵੀ ਘਨੌਰ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।ਯੂਨੀਅਨ ਦੇ ਵਾਇਸ ਪ੍ਰਧਾਨ ਉਪੇਂਦਰ ਠਾਕੁਰ ਨੇ ਕਿਹਾ ਕਿ ਲਾਕਡਾਊਨ ਕਰਕੇ ਬਾਰਬਰ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮਿਲ ਕੇ ਹੱਲ ਕਰਾਂਗੇ।
ਇਸ ਮੌਕੇ ਸੰਨੀ, ਅਰਸ਼ਦ, ਗੌਰਵ, ਮੱਖਣ, ਪਰਦੀਪ, ਹਰਦੀਪ, ਤੀਰਥ, ਪਵਨ ਕੁਮਾਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …