Thursday, October 15, 2026

ਕੋਰੋਨਾ ਪਾਜ਼ਟਿਵ ਮਰੀਜ਼ ਮਿਲਣ ‘ਤੇ ਮਹਿੰਗਾ ਰਾਮ ਸਟਰੀਟ ਨੂੰ ਕੰਨਟੈਂਨਮੈਟ ਜੋਨ ਐਲਾਨਿਆ

ਕੋਟਕਪੁਰਾ, 10 ਜੂਨ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਕੋਟਕਪੁਰਾ ਅਮਿਤ ਸਰੀਨ ਨੇ ਦੱਸਿਆ ਹੈ ਕਿ ਕਰੋਨਾ ਵਾਇਰਸ ਕੋਵਿਡ-19 ਦੇ ਚੱਲਦਿਆਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੋਸ਼ਨੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਆਦੇਸ਼ਾਂ ਮੁਤਾਬਿਕ ਕੋਟਕਪੁਰਾ ਵਿੱਚ ਮਹਿੰਗਾ ਰਾਮ ਸਟਰੀਟ ਨੇੜੇ ਗੁਰਦੁਆਰਾ ਪਰਵਾਨਾ ਮੁਕਤਸਰ ਰੋਡ ਤੋਂ 15 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪੋਜ਼ਟਿਵ ਆਉਣ ਕਾਰਨ ਇਸ ਸਾਰੇ ਏਰੀਏ ਨੂੰ 22.06.2020 ਤੱਕ ਕੰਨਟੈਂਟਮੈਂਟ ਜੋਨ ਐਲਾਨਿਆ ਜਾਂਦਾ ਹੈ।ਜੇਕਰ ਹਫਤੇ ਦੇ ਅੰਤ ਵਿੱਚ ਜੇਕਰ ਇਸ ਏਰੀਏ ਵਿੱਚ ਕੋਈ ਹੋਰ ਕੇਸ ਪੋਜ਼ਟਿਵ ਆਉਂਦਾ ਹੈ ਤਾਂ ਕੰਨਟੈਂਨਮੈਟ ਜੋਨ ਦਾ ਸਮਾਂ ਵਧਾਇਆ ਜਾ ਸਕਦਾ ਹੈ।ਕੰਨਟੈਂਨਮੈਟ ਜੋਨ ਐਲਾਨੇ ਗਏ ਏਰੀਏ ਵਿੱਚ ਜਗਸੀਰ ਸਿੰਘ ਐਸ.ਡੀ.ਓ ਡਰੇਨਜ਼ ਵਿਭਾਗ ਫਰੀਦਕੋਟ ਦੇ ਮੋਬਾਇਲ ਨੰਬਰ 78378 90591 ਅਤੇ ਨਵਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਕੋਟਕਪੂੁਾ ਮੋਬਾਇਲ ਨੰਬਰ 90411 95480 ਨੂੰ ਬਤੌਰ ਸਪੈਸ਼ਲ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਹੈ। ਇਹ ਅਧਿਕਾਰੀ ਇਸ ਏਰੀਏ ਵਿੱਚ ਰਹਿ ਰਹੇ ਲੋਕਾਂ ਦੀਆਂ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਚਲਾਉਣਗੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …