Friday, June 12, 2026

ਬਟਾਲਾ ਦੇ ਸ਼ੁਕਰਪੁਰਾ ਤੇ ਸੁੰਦਰ ਨਗਰ ਦਾ ਖੇਤਰ ਕੰਟੋਨਮੈਂਟ ਜ਼ੋਨ ਐਲਾਨਿਆ – ਕਰਫਿਊ ਲੱਗਾ

ਗੁਰਦਾਸਪੁਰ, 10 ਜੂਨ (ਪੰਜਾਬ ਪੋਸਟ ਬਿਊਰੋ) – ਜਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਸ਼ੁਕਰਪੁਰਾ ਤੇ ਸੁੰਦਰ ਨਗਰ, ਬਟਾਲਾ ਦੇ ਖੇਤਰ ਵਿਚ

File Photo

ਕੋਰੋਨਾ ਵਾਇਰਸ ਤੋਂ ਬਚਾਅ ਨੂੰ ਰੱਖਦਿਆਂ ਇਨਾਂ ਖੇਤਰਾਂ ਨੂੰ ਕੰਟੋਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਲਾਕਡਾਊਨ ਦੋਰਾਨ ਇਥੇ ਦਿੱਤੀਆਂ ਸਾਰੀਆਂ ਛੋਟਾਂ ਵਾਪਸ ਲੈਣ ਦੇ ਹੁਕਮ ਦਿੱੱਤੇ ਗਏ ਹਨ।
               ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਬਟਾਲਾ ਕਾਰਪੋਰੇਸ਼ਨ ਵਿਚ ਪੈਂਦੇ ਸ਼ੁਕਰਪੁਰਾ ਮੁਹੱਲੇ ਵਿਚ ਕੋਰੋਨਾ ਵਾਇਰਸ ਦੇ 6 ਵਿਅਕਤੀਆਂ ਅਤੇ ਸੁੰਦਰ ਨਗਰ ਮੁਹੱਲੇ ਦੇ 3 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ। ਕੋਵਿਡ-19 ਨੂੰ ਜ਼ਿਲੇ ਵਿਚ ਅੱਗੇ ਫੈਲਣ ਤੋਂ ਰੋਕਣ ਦੇ ਮੰਤਵ ਲਈ ਅਤੇ ਲੋਕਾਂ ਦੀ ਜ਼ਿੰਦਗੀ, ਸੇਫਟੀ ਤੇ ਪਬਲਿਕ ਪ੍ਰਾਪਰਟੀ ਦੇ ਹਿੱਤ ਲਈ ਇਹ ਹੁਕਮ ਕਰਨੇ ਅਤਿ ਜਰੂਰੀ ਸਨ।ਇਸ ਲਈ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇਸ ਖੇਤਰ ਵਿਚ ਵਿਅਕਤੀਆਂ ਦੀ ਪਹਿਚਾਣ ਕਰਕੇ ਉਨਾਂ ਨੂੰ ਘਰ ਵਿਚ ਏਕਾਂਤਵਾਸ ਕੀਤੇ ਜਾਣਾ ਚਾਹੀਦਾ ਹੈ।
                  ਬਲਵਿੰਦਰ ਸਿੰਘ ਨੂੰ ਸਬ ਡਵੀਜ਼ਨਲ ਮੈਜਿਸਟਰੇਟ ਬਟਾਲਾ ਨੂੰ ਕੰਟੋਨਮੈਂਟ ਜੋਨ ਦਾ ਨੋਡਲ ਅਫਸਰ ਨਿਯੁੱਕਤ ਕੀਤਾ ਗਿਆ ਹੈ।ਉਹ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਕੰਟੋਨਮੈਂਟ ਜੋਨ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹਨ।
                ਸੀਨੀਅਰ ਸੁਪਰਡੈਂਟ ਪੁਲਿਸ ਬਟਾਲਾ ਕੰਟੋਨਮੈਂਟ ਜੋਨ ਵਿਚ ਪੁਲਿਸ ਤਾਇਨਤ ਕਰਨਗੇ।ਪੁਲਿਸ ਵਲੋਂ ਕੰਟੋਨਮੈਂਟ ਜੋਨ ਵਿਚ ਆਉਣ ਵਾਲੇ ਖੇਤਰ/ਪਿੰਡ/ਰਿਹਾਇਸ਼ੀ ਇਲਾਕੇ ਨੂੰ ਸੀਲ ਕੀਤਾ ਜਾਵੇਗਾ ਅਤੇ ਹਰ ਖੇਤਰ ਵਿਚ 24 ਘੰਟੇ ਇਨਾਂ ਖੇਤਰਾਂ ਵਿਚ ਕੇਵਲ ਇਕ ਸਿੰਗਲ ਆਉਣ ਤੇ ਜਾਣ ਦੇ ਪੁਆਇੰਟ ਨੂੰ ਮੈਨਟੇਨ ਕਰੇਗੀ।
                 ਡਾ. ਕਿਸ਼ਨ ਚੰਦ ਚੀਫ ਮੈਡੀਕਲ ਅਫਸਰ ਗੁਰਦਾਸਪੁਰ ਇਸ ਖੇਤਰ ਵਿਚ ਮਰੀਜ ਦੇ ਕੰਟੈਕਟ ਟਰੇਸਿੰਗ ਅਤੇ ਹੋਮ ਏਕਾਂਤਵਾਸ ਕਰਨ ਲਈ ਨੋਡਲ ਅਫਸਰ ਨਿਯੁੱਕਤ ਕੀਤੇ ਗਏ ਹਨ।ਉਨਾਂ ਵਲੋਂ 21 ਦਿਨ ਲਈ ਏਕਾਂਤਵਾਸ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਸੱਜੇ ਹੱਥ ਦੇ ਪੁੱਠੇ ਪਾਸੇ (ਤਲੀ ਦੇ ਪਿੱਛਲੇ ਪਾਸੇ) ਸਟੈਂਪ ਲਗਾਈ ਜਾਵੇਗੀ।ਹੋਮ ਏਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਸੂਚੀ ਜ਼ਿਲਾ ਸੂਚਨਾ ਅਫਸਰ (ਐਨ.ਆਈ.ਸੀ) ਗੁਰਦਾਸਪੁਰ ਨੂੰ ਦੇਣਗੇ। ਜ਼ਿਲਾ ਸੂਚਨਾ ਅਫਸਰ ਜਿਲੇ ਦੀ ਵੈਬਸਾਈਟ www.gurdaspur.nic.in ਉਪਰ ਸੂਚੀ ਅਪਲੋਡ ਕਰਨਗੇ।
                ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਕੁੱਝ ਲੋਕ ਹੋਮ ਏਕਾਂਤਵਾਸ ਵਿਚ ਨਹੀਂ ਰਹਿੰਦੇ ਹਨ, ਜੋ ਕਿ ਪਬਲਿਕ ਦੀ ਸੇਫਟੀ ਲਈ ਖਤਰਾ ਹੈ।ਹੁਕਮਾਂ ਦੀ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 188 ਤਹਿਤ ਕਾਰਵਾਈ ਕੀਤੀ ਜਾਵੇਗੀ।
               ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲਾ ਵਾਸੀ ਘਬਰਾਉਣ ਨਾ ਸਗੋਂ ਇਹ ਕਦਮ ਇਹਤਿਆਤ ਵਜੋਂ ਉਠਾਇਆ ਗਿਆ ਹੈ।ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਹੋਮ ਏਕਾਂਤਵਾਸ ਲਈ ਰੱਖਿਆ ਜਾਂਦਾ ਹੈ।ਉਹ ਕਰੋਨਾ ਵਾਇਰਸ ਦੇ ਟੈਸਟਿਡ ਪੋਜ਼ਵਿਟ ਮਰੀਜ ਨਹੀਂ ਹੁੰਦੇ ਹਨ ਅਤੇ ਨਾ ਹੀ ਕੋਈ ਵੱਡਾ ਰਿਸਕ ਹੁੰਦਾ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …