ਭੀਖੀ/ਮਾਨਸਾ, 11 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਨੋਵਲ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਜਿੱਥੇ ਪੂਰਾ ਵਿਸ਼ਵ ਜੂਝ ਰਿਹਾ ਹੈ, ਉਥੇ ਹੀ
ਪੰਜਾਬ ਵਾਸੀਆਂ ਦੀ ਜਾਨ ਅਤੇ ਸਿਹਤ ਦੀ ਸੁਰੱਖਿਆ ਲਈ ਸੂਬਾ ਸਰਕਾਰ ਵਲੋਂ ਸਮੇਂ-ਸਮੇਂ `ਤੇ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਦੀ ਲੜੀ ਤਹਿਤ ਮਾਨਸਾ ਜ਼ਿਲ੍ਹੇ ਅੰਦਰ ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਤਹਿਤ 38 ਹੋਰਡਿੰਗ ਲਗਾਏ ਹਨ, ਜੋ ਲੋਕਾਂ ਕੋਰੋਨਾ ਵਾਇਰਸ ਤੋ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦਾ ਸੁਨੇਹਾ ਦੇ ਰਹੇ ਹਨ।
ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪਰ ਹਾਲੇ ਵੀ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਦੀ ਲੋੜ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਅੰਦਰ 38 ਜਾਗਰੂਕਤਾ ਹੋਰਡਿੰਗ ਲਗਾਏ ਗਏ ਹਨ, ਜਿਨ੍ਹਾਂ ਵਿਚੋਂ 8 ਹੋਰਡਿੰਗ ਨਗਰ ਕੌਂਸਲ ਮਾਨਸਾ ਵਿਖੇ ਅਤੇ ਬਾਕੀ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਖੇ 5-5 ਹੋਰਡਿੰਗ ਜਨਤਕ ਥਾਵਾਂ `ਤੇ ਲਗਾਏ ਗਏ ਹਨ, ਤਾਂ ਜੋ ਇਨ੍ਹਾਂ ਨੂੰ ਪੜ੍ਹ ਕੇ ਲੋਕ ਇਨ੍ਹਾਂ ਸਾਵਧਾਨੀਆਂ ਦੀ ਵਰਤੋਂ ਕਰਨ।
ਚਹਿਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲਗਾਏ ਗਏ ਇਨ੍ਹਾਂ ਹੋਰਡਿੰਗਜ਼ `ਤੇ `ਜੇ ਕਰਨਾ ਹੈ ਕੋਰੋਨਾ ਦਾ ਨਾਸ, 20 ਸਕਿੰਟ ਤੱਕ ਕਰੋ ਹੈਂਡ ਵਾਸ਼`, `ਮਾਸਕ ਪਾਉਣਾ ਨਾ ਭੁੱਲਿਓ`, `ਜਦ ਵੀ ਘਰੋਂ ਬਾਹਰ ਜਾਓ, ਮਾਸਕ ਲਗਾਓ`, `ਲਾਕਡਾਊਨ ਦੇ ਬਾਜ਼ੂਦ ਫਸਲ ਸਮੇਂ ਸਿਰ ਚੁੱਕੀ ਤੇ ਅਦਾਗਿੀੲ ਕੀਤੀ, `ਘਰ ਪਹੁੰਜਦੇ ਹੀ ਹੱਥ ਧੋਵੋ, `6 ਫੁੱਟ ਦੂਰੀ ਰੱਖੋ, ਕੋਰੋਨਾ ਤੋਂ ਬਚੇ ਰਹੇ, `20 ਸਕਿੰਟਾਂ ਤੱਕ ਹੱਥ ਧੋਣਾ ਨਾ ਭੁੱਲਿਓ` ਅਤੇ `ਸਾਵਧਾਨੀਆਂ ਨਾਲ ਕੋਰੋਨਾ ਨੂੰ ਹਰਾਂਵਾਂਗੇ, ਪੰਜਾਬ ਨੂੰ ਫਤਿਹ ਕਰਾਂਵਾਂਗੇ` ਵਰਗੇ ਸਲੋਗਨ ਲਿਖੇ ਹੋਏ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media