Saturday, April 25, 2026

ਸਮਾਜ ਸੇਵੀਆਂ ਨੇ ਟਰੱਸਟ ਨੂੰ ਦਾਨ ਕੀਤੀ ਕਣਕ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਸੰਧੂ) – ਪਿੰਡ ਮੱਜੂਕੇ ਦੇ ਵਸਨੀਕ ਗੁਰਮੀਤ ਸਿੰਘ ਤੇ ਪ੍ਰਦੀਪ ਸਿੰਘ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਹਾਲਾ ਖੁਰਦ ਦੇ ਗੁਰਿੰਦਰ ਸਿੰਘ ਬੈਂਸ ਵੱਲੋਂ ਸਮਾਜ ਸੇਵੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸੱਟ ਰਜਿ. ਸੁਲਤਾਨਵਿੰਡ ਵਿਖੇ 40 ਤੋੜੇ ਕਣਕ ਦੀ ਕੀਤੀ ਗਈ।ਟਰੱਸਟ ਮੁੱਖੀ ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਟਰਸੱਟ ਬਜ਼ੁਰਗ ਮਾਤਾਵਾਂ, ਮਹਿਲਾਵਾਂ ਤੇ ਮਾਂਪੇਹੀਨ ਬੱਚੀਆਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਜਿੰਨ੍ਹਾਂ ਵਾਸਤੇ ਬਹੁਤ ਸਾਰੇ ਗੁਰੂ ਦੇ ਪਿਆਰੇ ਹਰ ਵਰ੍ਹੇ ਟਰੱਸਟ ਨੂੰ ਕੋਈ ਭੇਜਦੇ ਰਹਿੰਦੇ ਹਨ ।ਹੁਣ ਗੁਰਮੀਤ ਸਿੰਘ, ਪ੍ਰਦੀਪ ਸਿੰਘ, ਗੁਰਿੰਦਰ ਸਿੰਘ ਬੈਂਸ ਆਦਿ ਵੱਲੋਂ ਟਰੱਸਟ ਵਿਖੇ ਚੱਲ ਰਹੇ ਗੁਰੂ ਕੇ ਅਤੁੱਟ ਲੰਗਰਾਂ ਲਈ ਕਣਕ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਸਕੂਲਾਂ ਅਤੇ ਕਾਲਜਾਂ ਦਾ ਅਕੈਡਮਿਕ ਸ਼ੈਸ਼ਨ ਵੀ ਸ਼ੁਰੂ ਹੋਣਾ ਹੈ।ਇਸ ਲਈ ਸਮਾਜ ਸੇਵੀ ਸੰਸਥਾਵਾਂ ਇਸ ਕਾਰਜ਼ ‘ਚ ਵੀ ਆਪਣਾ ਬਣਦਾ ਯੋਗਦਾਨ ਪਾਉਣ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …