Wednesday, August 5, 2026

ਰੋਟਰੀ ਜਿਲ੍ਹਾ 3090 ਵਲੋਂ ਸਿਹਤ ਮੰਤਰੀ ਸਿੱਧੂ ਨੂੰ ਸਿਹਤ ਸਹੂਲਤਾਂ ਸਬੰਧੀ 42 ਲੱਖ ਦਾ ਸਾਮਾਨ ਭੇਟ

ਸਮਾਨ ਵਿੱਚ 27 ਵੈਂਟੀਲੇਟਰ, 2 ਐਬੂਲੈਂਸ, 125000 ਮਾਸਕ, 150 ਥਰਮਾਮੀਟਰ ਤੇ 1500 ਪੀ.ਪੀ ਕਿੱਟਾਂ ਸ਼ਾਮਲ

ਭੀਖੀ/ਮਾਨਸਾ, 14 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਰੋਟਰੀ ਕਲੱਬ ਦੁਆਰਾ ਰੱਖੇ ਇਕ ਸਮਾਗਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੱਧੂ ਨੂੰ ‘ਜੀ ਆਇਆਂ’ ਆਖਦਿਆਂ ਦੇਸ਼ ਵਿਚ ਛਾਏ ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਵਿਚ ਅਹਿਮ ਸਹਿਯੋਗ ਦਿੰਦਿਆਂ 42 ਲੱਖ ਰੁਪਏ ਦਾ ਸਿਹਤ ਸਹੂਲਤਾਂ ਦਾ ਸਮਾਨ ਕਲੱਬ ਵੱਲੋਂ ਭੇਂਟ ਕੀਤਾ ਗਿਆ।
                 ਰਾਜੀਵ ਗਰਗ ਜ਼ਿਲ੍ਹਾ ਗਵਰਨਰ ਰੋਟਰੀ 3090 ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਅਤੇ ਆਏ ਹੋਏ ਹੋਰ ਸਾਰੇ ਮਹਿਮਾਨਾਂ ਤੋਂ ਇਲਾਵਾ ਤਿੰਨੋ ਰੋਟਰੀ ਕਲੱਬਾਂ ਦੇ ਪ੍ਰਧਾਨ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਅਤੇ ਸਮੂੱਚੀ ਪ੍ਰੈਸ ਨੂੰ ਜੀ ਆਇਆ ਕਿਹਾ।
ਰੋਟਰੀ ਜ਼ਿਲ੍ਹਾ 3090 ਵਲੋਂ ਗਵਰਨਰ ਰਾਜੀਵ ਗਰਗ ਦੀ ਲੀਡਰਸ਼ਿਪ ਹੇਠ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਰੋਨਾ ਵਿਰੁੱਧ ਚੱਲ ਰਹੀ ਜੰਗ ਨਾਲ ਨਿਪਟਣ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਲੱਗਭਗ 42 ਲੱਖ ਰੂਪੈ ਦਾ ਸਾਮਾਨ ਪੰਜਾਬ ਦੇ 11 ਜਿਲ੍ਹਿਆਂ ਲਈ ਭੇਂਟ ਕੀਤਾ।ਇਸ ਤੋਂ ਇਲਾਵਾ ਜਲਦ ਹੀ ਪੰਜਾਬ ਦੇ ਸਿਵਲ ਹਸਪਤਾਲ ਮੋਗਾ ਅਤੇ ਮਾਨਸਾ ਲਈ 15 ਲੱਖ ਰੂਪੈ ਦੀਆਂ ਦੋ ਐਬੂਲੈਂਸ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
                   ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਵਿਚ ਕੋਈ ਸੰਕਟ ਹੋਵੇ, ਜਾਂ ਕੋਈ ਜੰਗ ਹੋਵੇ, ਉਸ ਵਿਚ ਸਹਿਯੋਗ ਕਰਨ ਵਾਲਾ ਹਰ ਵਿਅਕਤੀ ਮਹਾਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਮਾਨਸਾ ਦਾ ਇਹ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਤਿੰਨ ਪ੍ਰੋਜੈਕਟ ਰੋਟਰੀ ਫਾਊਡੇਸ਼ਨ ਦੁਆਰਾ 1,37,000 ਡਾਲਰ ਕਰੀਬ 1 ਕਰੋੜ 3 ਲੱਖ ਦੇ ਪ੍ਰੋਜੈਕਟ, ਜਿਸ ਵਿੱਚ ਪੰਜਾਬ ਦੇ 11 ਜਿਲ੍ਹਿਆਂ, ਰਾਜਸਥਾਨ ਦੇ ਦੋ ਜਿਲ੍ਹਿਆਂ ਅਤੇ ਹਰਿਆਣਾ ਦੇ ਚਾਰ ਜਿਲ੍ਹਿਆਂ ਲਈ ਭੇਂਟ ਕੀਤੇ ਹਨ। ਇਹਨਾਂ ਪ੍ਰੋਜੈਕਟਾਂ ਵਿਚ ਥਰਮਾਮੀਟਰ, ਮਾਸਕ, ਗਲੱਫਜ਼, ਵੈਟੀਲੇਂਟਰ ਅਤੇ ਐਬੂਲੈਂਸ ਸ਼ਾਮਿਲ ਹਨ।
              ਸਿਹਤ ਮੰਤਰੀ ਨੇ ਰੋਟਰੀ ਜ਼ਿਲ੍ਹਾ 3090 ਦੇ ਗਵਰਨਰ ਰਾਜੀਵ ਗਰਗ, ਸਾਬਕਾ ਗਵਰਨਰ ਪ੍ਰੇਮ ਅਗਰਵਾਲ ਦੀ ਇਸ ਮਹਾਂਮਾਰੀ ਵਿਰੁੱਧ ਵੱਡੇ ਪ੍ਰੋਜੈਕਟ ਕਰਨ ਲਈ ਪ੍ਰਸੰਸ਼ਾ ਕੀਤੀ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੋਲਿਓ ਦੇ ਖ਼ਾਤਮੇ ਵਿੱਚ ਰੋਟਰੀ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ।
            ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਐਮ.ਐਲ.ਏ. ਨਾਜਰ ਸਿੰਘ ਮਾਨਸ਼ਾਹੀਆ, ਕਾਂਗਰਸੀ ਲੀਡਰ ਮੰਜੂ ਬਾਲਾ, ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੁ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਸੀਨੀਅਰ ਮੈਡੀਕਲ ਅਫਸਰ ਅਸ਼ੋਕ ਕੁਮਾਰ ਤੋਂ ਇਲਾਵਾ ਰੋਟਰੀ ਕਲੱਬਾਂ ਦੇ ਪ੍ਰਧਾਨ ਨਰੇਸ਼ ਕੁਮਾਰ, ਅਮਿਤ ਗੋਇਲ, ਅਰੁਨ ਗੁਪਤਾ, ਅਸਿਸਟੇਟ ਗਵਰਨਰ ਰਮੇਸ਼ ਜਿੰਦਲ, ਡਾ. ਜਨਕ ਰਾਜ, ਰਾਜਿੰਦਰ ਗਰਗ, ਵਿਨੋਦ ਗੋਇਲ, ਸੁਨੀਲ ਗੋਇਲ, ਕਮਨ ਗੋਇਲ, ਸੰਜੀਵ ਅਰੋੜਾ ਆਦਿ ਮੈਂਬਰ ਵੀ ਮੌਜੂਦ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …