ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਦੱਸਿਆ ਹੈ ਕਿ 8 ਜੂਨ 2020 ਨੂੰ
ਹਲਕਾ ਅਮਰਗੜ੍ਹ ਦੇ ਪਿੰਡ ਧੀਰੋਮਾਜਰਾ, ਚੌਂਦਾ, ਅਕਬਰਪੁਰ ਛੰਨਾ ਅਤੇ ਅਹਿਮਦਗੜ੍ਹ ਛੰਨਾ ਦੇ ਗਰੀਬ ਪੀੜਤ ਪ੍ਰੀਵਾਰਾਂ ਨੇ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਅਗਵਾਈ ‘ਚ ਤਰਸੇਮ ਸਿੰਘ ਵਾਸੀ ਧੀਰੋਮਜਰਾ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀ।ਇਸ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦ ਡਾਇਰੈਕਟਰ ਫੂਡ ਸਪਲਾਈ ਪੰਜਾਬ ਨੇ ਇੱਕ ਨੋਟੀ਼ਫੀਕੇਸ਼ਨ ਨੰਬਰ-(004)-2020/1316 ਨੂੰ ਜਾਰੀ ਕਰਕੇ ਕੱਟੇ ਗਏ ਨੀਲੇ ਕਾਰਡਾਂ ਦੀ ਦੁਬਾਰਾ ਵੈਰੀਫਿਕੇਸ਼ਨ ਕਰਵਾਉਣ ਦਾ ਪੱਤਰ ਜਾਰੀ ਕਰ ਦਿੱਤਾ।ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਇਕੱਲੇ ਵੈਰੀਫਿਕੇਸ਼ਨ ਨਾਲ ਹੱਲ ਨਹੀਂ ਹੋਣਾ, ਇਸ ਲਈ ਉਹ ਹਾਈਕੋਰਟ ਰਾਹੀਂ ਸਰਕਾਰ ਵਲੋਂ ਬਿਨਾ ਵੈਰੀਫਿਕੇਸ਼ਨ ਤੋਂ ਅਪਣੇ ਚਹੇਤਿਆਂ ਦੇ ਕਹਿਣ ‘ਤੇ ਕੱਟੇ ਗਏ ਨੀਲੇ ਕਾਰਡਧਾਰਕਾਂ ਨੂੰ ਪਿਛਲੇ ਸਮੇਂ ਦਾ ਰਾਸ਼ਨ ਮਿਲਣ ਤੱਕ ਇਹ ਲੜਾਈ ਜਾਰੀ ਰੱਖਣਗੇ।ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਕੀਲ ਅਰਸ਼ਦੀਪ ਸਿੰਘ ਕਲੇਰ ਅਤੇ ਓਹਨਾ ਗਰੀਬ ਅਤੇ ਲੋੜਵੰਦ ਲੋਕਾਂ ਦੇ ਧੰਨਵਾਦੀ ਹਨ, ਜਿਹਨਾਂ ਨੇ ਸਰਕਾਰ ਦੇ ਵਿਰੁੱਧ ਉਨਾਂ ਦਾ ਸਾਥ ਦਿੱਤਾ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media