ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ -ਸੰਧੂ) – ਕੋੋਵਿਡ-19 ਕੋਰੋਨਾ ਵਾਇਰਸ ਦੇ ਪੰਜਾਬ ‘ਚ ਮੁੜ ਤੋਂ ਰਫ਼ਤਾਰ ਫੜ ਲੈਣ ਕਾਰਣ ਗੁਰੂ ਨਗਰੀ ਅੰਮ੍ਰਿਤਸਰ ‘ਚ
ਲਗਾਤਾਰ ਪੌਜ਼ਟਿਵ ਕੇਸਾਂ ਦਾ ਵਾਧਾ ਹੋ ਰਿਹਾ ਹੈ।ਅਜਿਹੇ ‘ਚ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਮੁਤਾਬਕ ਸ਼ਨੀਵਾਰ ਅੰਮ੍ਰਿਤਸਰ ‘ਚ ਲੌਕਡਾਊਨ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ।ਸ਼ਨੀਵਾਰ ਅਤੇ ਐਤਵਾਰ ਲਈ ਜਾਰੀ ਹੋਏ ਲੋਕਡਾਊਨ ਦੇ ਮੱਦੇਨਜ਼ਰ ਅੰਮ੍ਰਿਤਸਰ ‘ਚ ਅੱਜ ਸੜਕਾਂ ਸੁੰਨਸਾਨ ਤੇ ਬਜ਼ਾਰਾਂ ‘ਚ ਬੇਰੌਣਕੀ ਦਿਖੀ।ਇੱਥੋਂ ਤੱਕ ਕਿ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਵੀ ਮੁਕੰਮਲ ਤੌਰ ‘ਤੇ ਬੰਦ ਰਹੇ। ਸਿਰਫ ਮੈਡੀਕਲ ਸਟੋਰ ਅਤੇ ਸ਼ਰਾਬ ਦੇ ਠੇਕੇ ਅਤੇ ਹੋਮ ਡਲਿਵਰੀ ਕਰਨ ਦੀ ਆੜ ਹੇਠ ਰੈਸਟੋਰੈਂਟ ਵੀ ਖੁੱਲ੍ਹੇ ਸਨ।ਸੜਕਾਂ ‘ਤੇ ਆਵਾਜਾਈ ਬਹੁਤ ਘੱਟ ਰਹੀ, ਕੁੱਝ ਚੋਣਵੇ ਰੂਟਾਂ ‘ਤੇ ਚਲਾਈਆਂ ਬੱਸਾਂ ਵੀ ਬੰਦ ਕੀਤੇ ਜਾਣ ਨਾਲ ਬੱਸ ਸਟੈਡ ‘ਤੇ ਵੀ ਸ਼ਨਾਟਾ ਛਾਇਆ ਰਿਹਾ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਸਮਾਜਿਕ ਫੈਲਾਅ ਦੇ ਖਤਰੇ ਨੂੰ ਦੇਖਦਿਆਂ ਪੰਜਾਬ ‘ਚ ਮੁੜ ਤੋਂ ਸਖਤੀ ਕਰਨ ਦੇ ਨਿਰਦੇਸ਼ ਦਿੱਤੇ ਸਨ।ਜਿਸ ਤਹਿਤ ਸ਼ਨੀਵਾਰ-ਐਤਵਾਰ ਅਤੇ ਜਨਤਕ ਛੁੱਟੀਆਂ ਵਾਲੇ ਦਿਨ ਸਖਤੀ ਰਹੇਗੀ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media