Tuesday, March 17, 2026

ਰਿਹਾਇਸ਼ੀ ਇਲਾਕੇ ਵਿੱਚੋਂ ਮਿਲਿਆ ਦੁਰਲੱਭ ਤੱਕਸ਼ਕ ਜਾਤੀ ਦਾ ਨਾਗ ਤੇ ਦੋਮੂੰਹੀ ਸੱਪ

ਅਸ਼ੋਕ ਜੋਸ਼ੀ ਮੋਦਗਿੱਲ ਨੇ ਕਾਬੂ ਕਰਕੇ ਕੀਤਾ ਜੰਗਲ ‘ਚ ਕੀਤੇ ਅਜ਼ਾਦ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ -ਸੰਧੂ) – ਸਾਬਕਾ ਐਸ.ਪੀ.ਸੀ.ਏ ਇੰਸਪੈਕਟਰ ਅਸ਼ੋਕ ਜੋਸ਼ੀ ਮੋਦਗਿੱਲ ਨੇ ਗੈਰ ਕੋਬਰਾ ਦੁਰਲੱਭ ਤੱਕਸ਼ਕ ਜਾਤੀ ਨਾਗ ਅਤੇ

ਦੁਰਲੱਭ ਜਾਤੀ ਦੀ ਦੋਮੂਹੀ ਨੂੰ ਰਿਹਾਇਸ਼ੀ ਇਲਾਕਿਆਂ ਦੇ ਵਿੱਚੋਂ ਕਾਬੂ ਕਰਕੇ ਸੁਰੱਖਿਅਤ ਜੰਗਲ ਵਿੱਚ ਆਜ਼ਾਦ ਕੀਤੇ ਹਨ।ਅਸ਼ੋਕ ਜੋਸ਼ੀ ਮੋਦਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ ਨਜਦੀਕ ਗਲੀ ਲਾਲਾਂ ਵਾਲੀ ਦੇ ਵਸਨੀਕ ਨਿਤਿਨ ਬਾਂਸਲ ਦੇ ਵੱਲੋਂ ਰਾਤ ਦੇ ਸਮੇਂ ਘਰ ਵਿੱਚ ਇੱਕ ਜ਼ਹਿਰੀਲਾ ਸੱਪ ਹੋਣ ਸਬੰਧੀ ਸੂਚਿਤ ਕੀਤਾ ਗਿਆ। ਜਿਸ ਨੂੰ ਲੰਬੀ ਚੌੜੀ ਜੱਦੋਜਹਿਦ ਤੋਂ ਬਾਅਦ ਕਾਬੂ ਕੀਤਾ ਗਿਆ।
             ਜਿਕਰਯੋਗ ਹੈ ਕਿ ਗਲੀ ਲਾਲਾ ਵਾਲੀ ਦੇ ਬਾਂਸਲ ਪਰਿਵਾਰ ਦੇ ਘਰੋਂ ਇੱਕ ਸਾਲ ਦੇ ਅੰਦਰ ਇਹ ਚੌਥੀ ਘਟਨਾ ਹੈ। ਘਰ ਵਿੱਚੋਂ ਬਾਰ-ਬਾਰ ਅਲੱਗ-ਅਲੱਗ ਜਾਤੀਆਂ ਦੇ ਸੱਪ ਮਿਲਣ ਦੀਆਂ ਘਟਨਾਵਾਂ ਤੋਂ ਬਾਅਦ ਸਮੁੱਚਾ ਬਾਂਸਲ ਪਰਿਵਾਰ ਡਰ ਤੇ ਸਹਿਮ ਦੇ ਸਾਏ ਹੇਠ ਹੈ। ਗੈਰ ਕੋਬਰਾ ਦੁਰਲੱਭ ਤੱਕਸ਼ਕ ਜਾਤੀ ਨਾਗ ਦੇ ਇਤਿਹਾਸਕ ਪੱਖ ਤੇ ਰੌਸ਼ਨੀ ਪਾਉਂਦਿਆਂ ਅਸ਼ੋਕ ਜੋਸ਼ੀ ਮੋਦਗਿੱਲ ਨੇ ਦੱਸਿਆ ਕਿ ਇਸ ਜਾਤੀ ਦੇ ਨਾਗ ਨੇ ਪਾਂਡਵ ਵੰਸ਼ ਦੇ ਆਖਰੀ ਰਾਜਾ ਪੀ੍ਰਕਸ਼ਿਤ ਨੂੰ ਡੱਸ ਕੇ ਮੌਤ ਦੇ ਘਾਟ ਉਤਾਰਿਆ ਸੀ।ਇਸੇ ਤਰ੍ਹਾਂ ਗੁਰਦੁਆਰਾ ਪਲਾਹ ਸਾਹਿਬ ਰੋਡ ਦੀ ਗਲੀ ਨੰਬਰ 13 ਦੇ ਰਿਹਾਇਸ਼ੀ ਖੇਤਰ ਵਿੱਚੋਂ ਇੱਕ ਸੂਚਨਾ ਦੇ ਆਧਾਰ ‘ਤੇ ਦੁਰਲੱਭ ਜਾਤੀ ਦੀ ਦੋਮੂੰਹੀ ਨੂੰ ਵੀ ਕਾਫੀ ਦੌੜ ਭੱਜ ਤੋਂ ਬਾਅਦ ਕਾਬੂ ਕੀਤਾ ਹੈ।ਅਸ਼ੋਕ ਜੋਸ਼ੀ ਮੋਦਗਿੱਲ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19/ਕੋਰੋਨਾ ਵਾਇਰਸ ਦੇ ਕਾਰਨ ਬਦਲਦੇ ਮੌਸਮ ਦੇ ਹਲਾਤਾਂ ਦੇ ਚੱਲਦਿਆਂ ਜੰਗਲੀ ਜੀਵਾਂ, ਪਸ਼ੂਆਂ, ਪੰਛੀਆਂ ਤੇ ਜਹਿਰੀਲੇ ਸੱਪਾਂ ਨਾਗਾਂ ਨੂੰ ਸ਼ਹਿਰਾਂ ਵੱਲ ਰੁੱਖ ਕਰਨ ਦਾ ਮੌਕਾ ਮਿਲਿਆ ਹੈ।ਇਹਨ੍ਹਾਂ ਨਾਲ ਕਿਸੇ ਵੀ ਕਿਸਮ ਜ਼ੁਲਮ ਜਾਂ ਕਰੂਰਤਾ ਨਾ ਦਿਖਾਈ ਜਾਵੇ। ਲੋੜ ਪੈਣ ‘ਤੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਨਾਗ ਅਤੇ ਦੋਮੂੰਹੀ ਨੂੰ ਉਨਾਂ ਵਲੋਂ ਸੁਰੱਖਿਅਤ ਜੰਗਲ ਵਿੱਚ ਆਜ਼ਾਦ ਕਰ ਦਿੱਤਾ ਗਿਆ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …