Thursday, October 1, 2026

ਪਰਿਵਾਰ ਨੇ ਆਪਣੀ ਮਾਂ ਦੀਆਂ ਅਸਥੀਆਂ ’ਤੇ ਪੌਦਾ ਲਾਇਆ

ਭੀਖੀ, 16 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਵਾਰਡ ਨੰਬਰ 6 ਦੀ ਵਸਨੀਕ ਮਾਤਾ ਕ੍ਰਿਸ਼ਨਾ ਦੇਵੀ ਦੇ ਅਗਾਂਹਵਧੂ ਤਰਕਸ਼ੀਲ ਸੋਚ ਰੱਖਣ ਵਾਲੇ ਪਰਿਵਾਰ ਦੇ ਮੈਂਬਰਾਂ ਵਲੋਂ ਰਾਮ ਬਾਗ ਵਿਖੇ ਅਸਥੀਆਂ ਧਰਤੀ ’ਚ ਦਬਾ ਕੇ ਉਪਰ ਪੌਦਾ ਲਗਾਇਆ ਗਿਆ।ਜਿਕਰਯੋਗ ਹੈ ਕਿ ਕਾਫੀ ਸਮਾਂ ਮਾਤਾ ਕਿਸ਼ਨਾ ਦੇਵੀ ਨੇ ਪ਼੍ਰਗਤੀਸ਼ੀਲ ਇਸਤਰੀ ਸਭਾ ’ਚ ਮੈਂਬਰ ਵਜੋਂ ਕਾਰਜ਼ ਕੀਤਾ।
                       ਇਸ ਸਮੇਂ ਤਰਕਸ਼ੀਲ ਆਗੂ ਭੁਪਿੰਦਰ ਫੌਜੀ ਨੇ ਕਿਹਾ ਕਿ ਇਸ ਤਰ੍ਹਾਂ ਪੌਦੇ ਲਗਾਉਣ ਨਾਲ ਇੱਕ ਤਾਂ ਸਾਡਾ ਵਾਤਾਵਰਨ ਪ਼੍ਰਦੂਸ਼ਿਤ ਹੋਣ ਤੋਂ ਬਚ ਸਕਦਾ ਹੈ, ਦੂਜੇ ਪਾਸੇ ਮਨੁੱਖ ਇਧਰ-ਉਧਰ ਦੇ ਕਰਮਕਾਂਡਾਂ ਤੋਂ ਮੁਕਤ ਹੋ ਕੇ ਚੰਗੀ ਸੋਚ ਦਾ ਧਾਰਨੀ ਬਣਦਾ ਹੈ।ਇਸ ਮੌਕੇ ਧਰਮਪਾਲ ਨੀਟਾ, ਦਰਸ਼ਨ ਟੇਲਰ, ਜੰਟਾ ਸਿੰਘ, ਮਨੀ ਹਰਵਿੰਦਰ ਭੀਖੀ, ਅਮਰੀਕ ਭੀਖੀ ਤੇ ਪਰਿਵਾਰਕ ਔਰਤਾਂ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …