ਭੀਖੀ, 16 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ
ਪ੍ਰਧਾਨ ਅਤੇ ਸਾਬਕਾ ਉਪ ਮੁੱੱਖ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦਾ ਮੁੜ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ, ਜਿਸ ਨਾਲ ਆਗੂਆ ਵਿੱਚ ਖੁਸ਼ੀ ਦੀ ਲਹਿਰ ਹੈ।ਬੀ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਜਗਤਾਰ ਸਿੰਘ ਮੋਹਰ ਸਿੰਘ ਵਾਲਾ ਨੇ ਇਸ ਨਿਯੁੱਕਤੀ ’ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਨੂੰ ਨੁਮਾਇੰਦਗੀ ਦੇਣਾ ਇਹ ਸਮੱਸ਼ਟ ਕਰਦਾ ਹੈ ਕਿ ਅਕਾਲੀ ਦਲ ਹਰ ਵਰਗ ਨੂੰ ਪਾਰਟੀ ਵਿੱਚ ਅਹਿਮੀਅਤ ਦਿੰਦਾ ਹੈ।
ਇਸ ਸਮੇਂ ਬੰਤ ਸਿੰਘ ਹੀਰੋ ਕਲਾਂ, ਮੇਲਾ ਸਿੰਘ ਧਲੇਵਾ, ਬਿੱਕਰ ਸਿੰਘ ਮਾਨਸਾ, ਜੋਗਿੰਦਰ ਸਿੰਘ ਨੰਗਲ ਕਲਾਂ, ਹਰਜਿੰਦਰ ਸਿੰਘ ਖੋਖਰ ਕਲਾਂ, ਜੀਤ ਸਿੰਘ ਧਲੇਵਾ, ਜਗਤਾਰ ਸਿੰਘ ਭੀਖੀ, ਕਰਨੈਲ ਸਿੰਘ, ਗੁਰਵਿੰਦਰ ਸਿੰਘ ਬਬਲੀ ਭੀਖੀ ਆਰੇ ਵਾਲਾ, ਡਾਂ.ਰਘੁਵੀਰ ਸਿੰਘ ਨਾਨਕ, ਗੁਰਚਰਨ ਸਿੰਘ, ਜਗਰੂਪ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ ਟੇਲਰ, ਜਗਸੀਰ ਸਿੰਘ ਜੱਗੀ, ਗੁਰਪਿਆਰ ਸਿੰਘ ਹੀਰੇ ਵਾਲਾ, ਅਕਬਰ ਖਾਂ ਫਫੜੇ ਆਦਿ ਮੋਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media