Saturday, September 12, 2026

ਕੋਰੋਨਾ ਤੋਂ ਬਚਾਅ ਲਈ ਆਈ.ਟੀ.ਆਈ ਮਾਨਸਾ ਨੇ ਲੋਕਾਂ ਨੂੰ ਵੰਡੇ 30100 ਮਾਸਕ

ਘਰ ਬੈਠ ਕੇ ਹੀ ਆਈ.ਟੀ.ਆਈ ਦੀਆਂ ਸਿੱਖਿਆਰਥਣਾਂ ਨੇ ਤਿਆਰ ਕੀਤੇ ਮਾਸਕ

ਮਾਨਸਾ, 16 ਜੂਨ (ਪੰਜਾਬ ਪੋਸਟ ਬਿਊਰੋ) – ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵਲੋਂ ਕੋਵਿਡ-19 ਮਹਾਂਮਾਰੀ ਖਿਲਾਫ਼ ਜੰਗ ਵਿੱਚ ਆਪਣਾ ਯੋਗਦਾਨ ਪਾਉਣ ਦੀ ਮੁਹਿੰਮ ਤਹਿਤ ਸਰਕਾਰੀ ਆਈ.ਟੀ.ਆਈ ਮਾਨਸਾ ਦੇ ਐਨ.ਐਸ.ਐਸ ਵਲੰਟੀਅਰਾਂ ਵਲੋਂ 30100 ਮਾਸਕ ਬਣਾ ਕੇ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡ ਕੇ ਇੱਕ ਵਿਲੱਖਣ ਅਤੇ ਇਤਿਹਾਸਕ ਮਿਸਾਲ ਪੇਸ਼ ਕੀਤੀ ਗਈ ਹੈ।
             ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਦਾਨੀ ਸੱਜਣਾਂ ਵਲੋਂ ਦਾਨ ਦਿੱਤੇ ਕਪੜੇ ਨਾਲ ਆਈ.ਟੀ.ਆਈ ਦੀਆਂ ਸਿੱਖਿਆਰਥਣਾਂ ਵਲੋਂ ਘਰ ਬੈਠ ਕੇ 30100 ਮਾਸਕ ਬਣਾ ਕੇ ਲੋਕਾਂ ਨੂੰ ਵੰਡੇ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਮਾਸਕ ਸਫਾਈ ਕਰਮਚਾਰੀਆਂ, ਸਿਹਤ ਮੁਲਾਜ਼ਮਾਂ, ਵੱਖ-ਵੱਖ ਬੈਂਕਾਂ ਦੇ ਗ੍ਰਾਹਕਾਂ, ਪੁਲਿਸ ਕਰਮਚਾਰੀਆਂ ਅਤੇ ਸਕੱਤਰੇਤ ਦੇ ਕਰਮਚਾਰੀਆਂ ਨੂੰ ਮੁਫ਼ਤ ਮੁਹੱਈਆ ਕਰਵਾਏ ਗਏ ਹਨ।
ਐਨ.ਐਸ.ਐਸ ਅਫ਼ਸਰ ਜਸਪਾਲ ਸਿੰਘ ਨੇ ਕਿਹਾ ਕਿ ਵਲੰਟੀਅਰਾਂ ਨੇ ਮਾਸਕਾਂ ਦੇ ਕੰਮ ਦੇ ਨਾਲ-ਨਾਲ ਆਨਲਾਈਨ ਪੜ੍ਹਾਈ ਵੀ ਜਾਰੀ ਰੱਖੀ।ਇਸ ਮੌਕੇ ਵਲੰਟੀਅਰ ਰੋਹਿਤ ਅਰੋੜਾ, ਮਨਪ੍ਰੀਤ ਸਿੰਘ, ਹਰਪੀ੍ਰਤ ਸਿੰਘ, ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …