Wednesday, March 25, 2026

ਪਟਿਆਲਾ ਜਿਲ੍ਹੇ ’ਚ 10 ਕੋਵਿਡ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

ਕਰੋਨਾ ਤੋਂ ਠੀਕ ਹੋਣ ‘ਤੇ ਦੋ ਹੋਰ ਵਿਅਕਤੀਆਂ ਦੀ ਆਈਸੋਲੇਸ਼ਨ ਵਾਰਡ ਤੋਂ ਹੋਈ ਛੁੱਟੀ

ਪਟਿਆਲਾ, 16 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1124 ਸੈਂਪਲਾਂ ਵਿਚੋਂ 217 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋਂ 206 ਨੈਗੇਟਿਵ ਅਤੇ 11 ਕੋਵਿਡ ਪੌਜਟਿਵ ਪਾਏ ਗਏ ਹਨ ਜੋ ਕਿ ਦੇਰ ਰਾਤ ਰਿਪੋਰਟ ਹੋਏ ਸਨ ਜਿਨ੍ਹਾਂ ਵਿਚੋਂ ਇੱਕ ਕੋਵਿਡ ਪੌਜ਼ਟਿਵ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹੈ।ਬਾਕੀ ਸੈਂਪਲਾਂ ਦੀ ਆਉਣੀ ਬਾਕੀ ਹੈ।
           ਡਾ. ਮਲਹੋਤਰਾ ਨੇ ਦੱਸਿਆ ਕਿ ਪੌਜ਼ਟਿਵ ਆਏ ਕੇਸਾਂ ਵਿਚੋਂ ਤਿੰਨ ਬਾਹਰੀ ਰਾਜ ਤੋਂ ਆਉਣ, ਤਿੰਨ ਪੌਜ਼ਟਿਵ ਕੇਸ ਦੇ ਨੇੜੇ ਦੇ ਸੰਪਰਕ ਵਿੱਚ ਆਉਣ ਨਾਲ ਸਬੰਧਤ ਹਨ।ਏਰੀਏ ਵਾਈਜ਼ 6 ਪਟਿਆਲਾ ਸ਼ਹਿਰ, 2 ਬਲਾਕ ਭਾਦਸੋਂ, ਇੱਕ ਰਾਜਪੁਰਾ ਅਤੇ ਇੱਕ ਨਾਭਾ ਨਾਲ ਸਬੰਧਤ ਹਨ।ਪਟਿਆਲਾ ਦੇ ਭੁਪਿੰਦਰਾ ਨਗਰ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਦੋ ਜੀਅ ਪਿਓ ਪੁੱਤ 35 ਸਾਲਾ ਵਿਅਕਤੀ ਅਤੇ 14 ਸਾਲਾ ਲੜਕਾ ਜੋ ਕਿ ਲਖਨਊ ਤੋਂ ਵਾਪਸ ਆਏ ਸਨ, ਦੀ ਕੋਵਿਡ ਜਾਂਚ ਪੌਜਟਿਵ ਪਾਈ ਗਈ ਹੈ।ਦਿੱਲੀ ਤੋਂ ਮੁੜਿਆ ਸੰਤ ਇੰਨਕਲੈਵ ਵਿੱਚ ਰਹਿਣ ਵਾਲਾ 41 ਸਾਲਾ ਯੁਵਕ, ਰਾਜਿੰਦਰਾ ਹਸਪਤਾਲ ਵਿਚ ਦਾਖਲ ਪੁਰਾਣਾ ਬਿਸ਼ਨ ਨਗਰ ਦੀ ਰਹਿਣ ਵਾਲੀ 37 ਸਾਲਾ ਔਰਤ, ਬੀਰ ਸਿੰਘ ਧੀਰ ਸਿੰਘ ਕਲੋਨੀ ਵਿਚ ਰਹਿਣ ਵਾਲਾ 32 ਸਾਲਾ ਯੁਵਕ, ਸੰਧੂ ਕਲੋਨੀ ਦੀ ਰਹਿਣ ਵਾਲੀ 58 ਸਾਲਾ ਔਰਤ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਸਟਾਫ਼ ਨਰਸ ਦੀ ਆਸਾਮੀ ‘ਤੇ ਤੈਨਾਤ ਹੈ, ਨਾਭਾ ਦੇ ਕਰਤਾਰ ਪੁਰਾ ਮੁਹੱਲੇ ਵਿੱਚ ਰਹਿਣ ਵਾਲਾ ਰਾਜਿੰਦਰਾ ਹਸਪਤਾਲ ਵਿਚ ਦਾਖਲ 32 ਸਾਲਾ ਵਿਅਕਤੀ, ਪਿੰਡ ਹਸਨਪੁਰ ਬਲਾਕ ਰਾਜਪੁਰਾ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਅਤੇ ਪਿੰਡ ਰਾਮਗੜ੍ਹ ਬਲਾਕ ਭਾਦਸੋਂ ਦੇ ਰਹਿਣ ਵਾਲੇ 36 ਸਾਲਾ ਮਾਂ ਅਤੇ 10 ਸਾਲਾ ਉਸ ਦਾ ਲੜਕਾ ਜੋ ਕਿ ਬੀਤੇ ਦਿਨੀਂ ਓਟ ਕਲੀਨਿਕ ਵਿਚੋਂ ਦਵਾਈ ਲੈ ਰਹੇ ਕੋਵਿਡ ਪੌਜ਼ਟਿਵ ਕੇਸ ਦੇ ਨੇੜੇ ਦੇ ਸੰਪਰਕ ਵਿੱਚ ਆਏ ਸਨ। ਉਹ ਵੀ ਕੋਵਿਡ ਪੌਜ਼ਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਚ ਦਾਖਲ ਪਿੰਡ ਕਾਂਝਲਾ ਜਿਲ੍ਹਾ ਸੰਗਰੂਰ ਦੀ ਰਹਿਣ ਵਾਲੀ 37 ਸਾਲਾ ਔਰਤ ਵੀ ਕੋਵਿਡ ਪੌਜਟਿਵ ਪਾਈ ਗਈ ਹੈ।ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਇਹਨਾਂ ਪੌਜ਼ਟਿਵ ਕੇਸਾਂ ਨੂੰ ਨਵੀਂ ਪਾਲਿਸੀ ਤਹਿਤ ਬਿਨਾ ਫਲੂ ਲੱਛਣ ਵਾਲੇ ਮਰੀਜ਼ਾਂ ਨੂੰ ਹੋਮ ਫੁੱਲ ਨਾ ਹੋਣ ‘ਤੇ ਕੋਵਿਡ ਕੇਅਰ ਸੈਂਟਰ ਅਤੇ ਫਲੂ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਪੌਜ਼ਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।
              ਡਾ. ਮਲਹੋਤਰਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਮੈਰੀਟੋਰੀਅਸ ਸਕੂਲ ਵਿੱਚ ਬਣਾਇਆ ਕੋਵਿਡ ਕੇਅਰ ਸੈਂਟਰ ਵੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਅੱਜ ਨਵੀਂ ਪਾਲਿਸੀ ਤਹਿਤ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚੋਂ ਬਿਨਾ ਫਲੂ ਲੱਛਣ ਵਾਲੇ 25 ਕੋਵਿਡ ਪੌਜਟਿਵ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਵਿਚ ਸ਼ਿਫ਼ਟ ਕਰਵਾ ਦਿੱਤਾ ਗਿਆ ਹੈ ਅਤੇ ਦੋ ਮਰੀਜ਼ ਜਿਨ੍ਹਾਂ ਵਿਚੋਂ ਇੱਕ ਰਾਜਪੁਰਾ ਅਤੇ ਇੱਕ ਸ਼ੁਤਰਾਣਾ ਬਲਾਕ ਦਾ ਰਹਿਣ ਵਾਲਾ ਹੈ ਨੂੰ ਵੀ ਕੋਵਿਡ ਤੋਂ ਠੀਕ ਹੋਣ ਤੇ ਗਾਈਡ ਲਾਈਨ ਅਨੁਸਾਰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 127 ਹੋ ਗਈ ਹੈ।
              ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 278 ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਪੌਜ਼ਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟਲਾਈਨ ਵਰਕਰ, ਪੁਲਿਸ ਮੁਲਾਜ਼ਮ, ਸੈਨੇਟਰੀ ਵਰਕਰ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
                    ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 13680 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ 181 ਕੋਵਿਡ ਪੌਜ਼ਟਿਵ, 12295 ਨੈਗੇਟਿਵ ਅਤੇ 1186 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿਚੋਂ ਤਿੰਨ ਪੌਜ਼ਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 127 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 51 ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਨਾਟਕ ‘ਟਿਕਟਾਂ ਦੋ ਲੈ ਲਈ’ ਦਾ ਸਫਲ ਮੰਚਨ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਰੰਗਮੰਚ ਕਲਾ ਵਿਦਿਆਰਥੀਆਂ ਦੇ ਵਿਅਕਤੀਤਵ ਵਿਕਾਸ, ਆਤਮ-ਵਿਸ਼ਵਾਸ ਅਤੇ …