Monday, October 12, 2026

ਸ਼ਿਵ ਸ਼ਕਤੀ ਆਯੁਰਵੈਦਿਕ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਭੀਖੀ, 19 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਲੋਂ ਐਲਾਨੇ ਬੀ.ਏ.ਐਮ.ਐਸ ਸਾਲ ਦੂਜਾ ਦੇ ਨਤੀਜੇ ਵਿੱਚ ਸ਼ਿਵ ਸ਼ਕਤੀ ਆਯੁਰਵੈਦਿਕ ਕਾਲਜ ਭੀਖੀ ਦੇ ਵਿਦਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ।ਸਾਰੇ ਹੀ ਵਿਦਿਆਰਥੀ ਚੰਗੇ ਨੰਬਰ ਲੈਕੇ ਪਾਸ ਹੋਏ।ਕਾਲਜ ਦੇ ਚੇਅਰਮੈਨ ਸੋਮਨਾਥ ਮਹਿਤਾ ਨੇ ਦੱਸਿਆ ਕੀ ਵਿਦਆਰਥਣ ਅਮੀਸ਼ਾ ਰਾਣੀ ਨੇ ਕੁੱਲ 1100 ਵਿੱਚੋਂ 989 ਅੰਕ ਲੈ ਕੇ ਪਹਿਲਾ, ਅਰੁਨ ਕੁਮਾਰ ਦਰੋਚ ਨੇ 980 ਅੰਕ ਦੂਜਾ ਅਤੇ ਨੇਹਾ ਨੇ 942 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਉਨਾਂ ਕਿਹਾ ਕਿ ਇਹ ਸਭ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ।ਇਸ ਮੋਕੇ ਐਮ.ਡੀ ਰਾਜ ਕੁਮਾਰ ਮਹਿਤਾ, ਸੂਰਜ ਕੁਮਾਰ, ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …