ਭੀਖੀ, 19 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਅਮਰੀਕ ਭੀਖੀ ਦੀਆਂ ਤਿੰਨ ਬਾਲ ਪੁਸਤਕਾਂ ਲੋਕ
ਅਰਪਨ ਕੀਤੀਆਂ ਗਈਆਂ।ਜਿੰਨ੍ਹਾਂ ‘ਚ ਅਮਰੀਕ ਭੀਖੀ ਦੀ ਮੌਲਿਕ ਬਾਲ ਕਵਿਤਾਵਾਂ ਦੀ ਪੁਸਤਕ ਤਮਾਸ਼ਾ ਤੇ ਉਸ ਦੁਆਰਾ ਸੰਪਾਦਿਤ ਪੰਚਤੰਤਰ ਕਹਾਣੀਆਂ ਤੀਨ ਮਛਲੀਆਂ, ਖਟਮਲ ਔਰ ਵਿਚਾਰੀ ਜੂੰੰਅ ਸ਼ਾਮਲ ਹਨ।ਉਘੇ ਸ਼ਾਇਰ ਸਤਪਾਲ ਭੀਖੀ ਨੇ ਕਿਹਾ ਕਿ ਅੱਜ ਦੇ ਦੌਰ ‘ਚ ਜਦੋਂ ਬੱਚਿਆਂ ‘ਤੇ ਸਕੂਲੀ ਸਿਲੇਬਸ ਰਾਹੀਂ ਅੰਗਰੇਜ਼ੀ ਅਤੇ ਹੋਰ ਗੈਰ ਭਾਸ਼ਾਵਾਂ ਥੋਪੀਆਂ ਜਾ ਰਹੀਆਂ ਹਨ ਅਤੇ ਬਾਲ ਮਨਾਂ ‘ਤੇ ਪੰਜਾਬੀ ਗੀਤਾਂ ਰਾਹੀਂ ਮਾਰ ਥਾੜ ਵਾਲੀ ਪ੍ਰਵਿਰਤੀ ਪੇਸ਼ ਕੀਤੀ ਜਾ ਰਹੀ ਹੈ।ਅਜਿਹੇ ‘ਚ ਪੰਜਾਬੀ ਬਾਲ ਸਾਹਿਤ ਦੀ ਰਚਨਾ ਕਰਨਾ ਅਹਿਮ ਕਾਰਜ਼ ਹੈ।ਅਮਰੀਕ ਭੀਖੀ ਨੇ ਪ੍ਰੋੜ ਅਵੱਸਥਾ ‘ਚ ਪਹੁੰਚ ਕੇ ਬਾਲ ਮਨਾਂ ਦੀ ਤਰਜ਼ਮਾਨੀ ਕੀਤੀ ਹੈ।ਇਸ ਕਾਰਜ਼ ਲਈ ਉਹ ਵਧਾਈ ਦਾ ਪਾਤਰ ਹੈ।ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਭੁਪਿੰਦਰ ਫ਼ੌਜੀ, ਬਲਦੇਵ ਸਿੰਘ, ਰਜਿੰਦਰ ਜਾਫਰੀ ਅਤੇ ਧਰਮਪਾਲ ਨੀਟਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਪੁਸਤਕਾਂ ਲੋਕ ਅਰਪਨ ਕਰਨ ਮੌਕੇ ਸਾਹਿਤ ਨਾਲ ਜੁੜੇ ਬੱਚੇ ਵੀ ਵਿਸੇਸ਼ ਤੌਰ ‘ਤੇ ਸ਼ਾਮਿਲ ਹੋਏ।
ਇਸ ਮੌਕੇ ਅਵਤਾਰ ਸਿੰਘ, ਹਰਵਿੰਦਰ ਭੀਖੀ, ਬੁਟਾ ਸਿੰਘ, ਗੁਰਲਾਲ ਸਿੰਘ ਗੁਰਨੇ, ਬਲਦੇਵ ਸਿੰਘ ਸਿੱਧੂ, ਦਰਸ਼ਨ ਟੇਲਰ, ਰਾਮ ਸਿੰਘ ਅਕਲੀਆ, ਪ੍ਰੇਮ ਕੁਮਾਰ ਬਤਰਾ, ਆਰੀਅਨ ਬੱਤਰਾ, ਸਾਹਿਲ ਬੱਤਰਾ, ਅਕਾਸ਼ਦੀਪ ਸ਼ਰਮਾ, ਜਸ਼ਨਦੀਪ ਆਦਿ ਹਾਜ਼ਰ ਸਨ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media