Sunday, March 22, 2026

ਸਿਹਤ ਬਲਬੀਰ ਸਿੱਧੂ ਵਲੋਂ ਸਿਵਲ ਹਸਪਤਾਲ ਵਿਖੇ ਬਣਾਏ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ

ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਬਲਬੀਰ ਸਿੰਘ ਸਿੱਧੁ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਵੱਲੋਂ ਸਥਾਨਕ ਸਿਵਲ ਹਸਪਤਾਲ

ਵਿਖੇ ਨਵੇਂ ਬਣਾਏ ਗਏ ਜੱਚਾ ਬੱਚਾ ਹਸਪਤਾਲ ਪਠਾਨਕੋਟ ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਪ੍ਰੈਸ ਕਾਨਫਰੰਸ ਦੌਰਾਨ ਉਨਾਂ ਕਿਹਾ ਕਿ ਪੰਜਾਬ ਵਿੱਚ ਕੋਵਿਡ-19 ਦੀ ਮੋਜੂਦਾ ਸਥਿਤੀ ਤੋਂ ਵੀ ਜਾਣੂ ਕਰਵਾਇਆ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ, ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਦੀਪਕ ਹਿਲੋਰੀ ਐਸ.ਐਸ.ਪੀ ਪਠਾਨਕੋਟ, ਡਾ. ਰਾਕੇਸ ਸਰਪਾਲ ਕਾਜਕਾਰੀ ਸਿਵਲ ਸਰਜਨ ਪਠਾਨਕੋਟ, ਡਾ. ਆਦਿੱਤੀ ਸਲਾਰੀਆਂ ਸਹਾਇਕ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ, ਅਰਸਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਰਜਿੰਦਰ ਮਨਹਾਸ ਡੀ.ਐਸ.ਪੀ ਪਠਾਨਕੋਟ, ਸੰਜੀਵ ਬੈਂਸ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਅਨਿਲ ਦਾਰਾ ਚੈਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ ਅਤੇ ਹੋਰ ਸਬੰਧਤ ਅਧਿਕਾਰੀ ਕਰਮਚਾਰੀ ਅਤੇ ਪਠਾਨਕੋਟ ਦੇ ਕੌਂਸਲਰ ਆਦਿ ਹਾਜ਼ਰ ਸਨ।
                   ਜੱਚਾ ਬੱਚਾ ਹਸਪਤਾਲ ਪਠਾਨਕੋਟ ਦਾ ਉਦਘਾਟਨ ਕਰਨ ਮਗਰੋਂ ਬਲਬੀਰ ਸਿੰਘ ਸਿੱਧੁ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਨੇ ਸੰਬੋਧਤ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਨਵਾਂ ਹਸਪਤਾਲ ਬਣਾਏ ਜਾਣ ਤੇ ਵਧਾਈ ਦਿੱਤੀ ਅਤੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਕਰੀਬ 390 ਲੱਖ ਦੀ ਲਾਗਤ ਨਾਲ ਜੱਚਾ ਬੱਚਾ ਹਸਪਤਾਲ ਬਣਾਇਆ ਗਿਆ ਹੈ।ਜਿਸ ਨਾਲ ਜਿਲ੍ਹਾ ਪਠਾਨਕੋਟ ਅਤੇ ਹੋਰ ਨਾਲ ਲਗਦੇ ਜਿਲਿਆਂ ਨੂੰ ਵੀ ਇਸ ਦਾ ਲਾਭ ਪਹੁੰਚੇਗਾ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਜਿੰਨੀਆਂ ਵੀ ਡਾਕਟਰਾਂ ਦੀ ਪੋਸਟਾਂ ਖਾਲੀ ਹਨ ਜਲਦੀ ਹੀ ਕੈਬਨਿਟ ਦੀ ਮੀਟਿੰਗ ਵਿੱਚ ਇਸ ਤੇ ਵਿਚਾਰ ਕੀਤਾ ਜਾਵੇਗਾ ਅਤੇ ਜਲਦੀ ਹੀ ਖਾਲੀ ਪੋਸਟਾਂ ਨੂੰ ਭਰਨ ਲਈ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ 30 ਬੈਡ ਦਾ ਹਸਪਤਾਲ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਇਸ ਹਸਪਤਾਲ ਵਿੱਚ ਮਾਡਰਨ ਹਸਪਤਾਲਾਂ ਵਾਲੀਆਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਅਤੇ ਪਠਾਨਕੋਟ ਹਸਪਤਾਲ ਇਸ ਸਮੇਂ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦੇ ਰਿਹਾ ਹੈ।
              ਕੋਵਿਡ-19 ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲਾਕਡਾਊਣ ਦੋਰਾਨ ਕਰੋਨਾ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਕੀਤਾ ਹੈ, ਉਸ ਸਮੇਂ ਕਰੋਨਾ ਮਰੀਜਾਂ ਦੀ ਸੰਖਿਆ ਕੋਈ ਜਿਆਦਾ ਨਹੀਂ ਸੀ।
                   ਉਨ੍ਹਾ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਜੱਚਾ ਬੱਸਾ ਹਸਪਤਾਲ ਦੀ ਸਥਾਪਨਾ ਡਾਕਟਰਾਂ ਅਤੇ ਸਟਾਫ ਤੋਂ ਇਲਾਵਾ ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …